- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੱਖਣੀ ਅਫਰੀਕਾ ਵਿੱਚ ਚਰਚ ਦੀ ਛੱਤ ਡਿੱਗੀ, 13 ਵਿਅਕਤੀਆਂ ਦੀ ਮੌਤ
ਜੋਹਾਨਸਬਰਗ – ਦੱਖਣੀ ਅਫਰੀਕਾ ਦੇ ਪੂਰਬੀ ਸ਼ਹਿਰ ਡਰਬਨ ਨੇੜੇ ਸਥਿਤ ਇੱਕ ਚਰਚ ਵਿਚ ਪ੍ਰਾਰਥਨਾ ਦੌਰਾਨ ਛੱਤ ਢਹਿ ਢੇਰੀ ਹੋ ਗਈ| ਇਸ ਹਾਦਸੇ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਵਿਅਕਤੀ ਜ਼ਖਮੀ ਹੋ ਗਏ| ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ| ਘਟਨਾ ਵੀਰਵਾਰ ਸ਼ਾਮ ਉੱਤਰੀ ਡਰਬਨ ਦੇ ਡਲਾਂਗੁਬੋ ਸ਼ਹਿਰ ਵਿੱਚ ਵਾਪਰੀ| ਭਾਰੀ ਮੀਂਹ ਦੇ ਬਾਅਦ ਚਰਚ ਦੀ ਛੱਤ ਢਹਿ ਢੇਰੀ ਹੋ ਗਈ| ਸੂਬਾਈ ਰਵਾਇਤੀ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਲੇਨੌਕਸ ਮਬਾਸੋ ਨੇ ਕਿਹਾ,”ਬੀਤੀ ਰਾਤ ਭਾਰੀ ਮੀਂਹ ਕਾਰਨ ਇਮਾਰਤ ਦੀ ਛੱਤ ਢਹਿ ਢੇਰੀ ਹੋ ਗਈ| ਹੁਣ ਤੱਕ 13 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ|” ਕਵਾ-ਜੁਲੁ ਨਟਾਲ ਸੂਬੇ ਦੇ ਐਮਰਜੈਂਸੀ ਸੇਵਾ ਦੇ ਬੁਲਾਰੇ ਰੌਬਰਟ ਮੈਕਕੇਂਜੀ ਨੇ ਟਵੀਟ ਕੀਤਾ,”ਅਜਿਹੀ ਤ੍ਰਾਸਦੀ ਨਹੀਂ ਦੇਖੀ| 13 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 16 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ|”


