ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 45 ਦੌੜਾਂ ਨਾਲ ਹਰਾਇਆ

ਮਾਰਟਿਨ ਗੁਪਟਿਲ ਦੇ ਸੈਂਕੜੇ ਤੇ ਜੇਸ ਨੀਸ਼ਾਮ ਦੇ ਆਲਰਾਊਂਡਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੇ ਵੀਰਵਾਰ ਨੂੰ ਇੱਥੇ ਪਹਿਲੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ‘ਚ ਸ਼੍ਰੀਲੰਕਾ ਨੂੰ 45 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਹਾਸਲ ਕੀਤੀ। ਸੱਟ ਕਾਰਨ ਬਾਹਰ ਰਹਿਣ ਵਾਲੇ ਗੁਪਟਿਲ ਨੇ 139 ਗੇਂਦਾਂ ‘ਤੇ 138 ਦੌੜਾਂ ਬਣਾਈਆਂ, ਜਿਸ ‘ਚ 11 ਚੌਕੇ ਤੇ 5 ਛੱਕੇ ਸ਼ਾਮਲ ਹਨ। ਆਖਰੀ ਓਵਰਾਂ ‘ਚ ਜੇਸ ਨੀਸ਼ਾਮ ਨੇ 13 ਗੇਂਦਾਂ ‘ਤੇ 6 ਛੱਕਿਆਂ ਦੀ ਮਦਦ ਨਾਲ ਜੇਤੂ 47 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਤੋਂ ਇਲਾਵਾ ਕਪਤਾਨ ਕੇਨ ਵਿਲੀਅਮਸਨ (76) ਤੇ ਬੱਲੇਬਾਜ਼ ਰੋਸ ਟੇਲਰ (54) ਨੇ ਵੀ ਅਰਧ ਸੈਂਕੜੇ ਲਗਾਏ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ 7 ਵਿਕਟਾਂ ‘ਤੇ 371 ਦੌੜਾਂ ਬਣਾਈਆਂ। ਸ਼੍ਰੀਲੰਕਾ ਦੀ ਟੀਮ ਟੀਚੇ ਦਾ ਪਿੱਛਾ ਕਰਦੀ ਹੋਈ 49 ਓਵਰਾਂ ‘ਚ 326 ਦੌੜਾਂ ਹੀ ਬਣਾ ਸਕੀ ਤੇ ਨਿਊਜ਼ੀਲੈਂਡ ਨੇ ਇਹ ਮੈਚ 45 ਦੌੜਾਂ ਨਾਲ ਜਿੱਤ ਲਿਆ। ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਰਟਿਨ ਗੁਪਟਿਲ ਨੇ ਆਪਣੀ ਪਾਰੀ ਦੌਰਾਨ ਵਨ ਡੇ ‘ਚ 6000 ਦੌੜਾਂ ਪੂਰੀਆਂ ਕੀਤੀਆਂ। ਉਸ ਨੇ ਇਹ ਉਪਲੱਬਧੀ 160ਵੇਂ ਮੈਚ ‘ਚ ਹਾਸਲ ਹਾਸਲ ਕੀਤੀ। ਨਿਊਜ਼ੀਲੈਂਡ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਨੀਸ਼ਾਮ ਤੋਂ ਇਲਾਵਾ ਟ੍ਰੇਂਟ ਬੋਲਟ, ਈਸ਼ ਸੋਢੀ ਤੇ ਲਾਕੀ ਫਰਗੁਸਨ ਨੇ 2-2 ਵਿਕਟਾਂ ਹਾਸਲ ਕੀਤੀਆਂ।

VIA PUNJAB