- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਿਸੇ ਵੀ ਟੀਮ ਲਈ ਭਾਰਤ ਨੂੰ ਹਰਾਉਣਾ ਹੋਵੇਗਾ ਮੁਸ਼ਕਲ ਛੇਤਰੀ
ਚਮਤਕਾਰੀ ਕਪਤਾਨ ਸੁਨੀਲ ਛੇਤਰੀ ਨੇ ਕਿਹਾ ਕਿ ਹਾਲ ਹੀ ‘ਚ ਚੀਨ ਅਤੇ ਓਮਾਨ ਨਾਲ ਖੇਡੇ ਗਏ ਡਰਾਅ ਨੂੰ ਦੇਖਦਿਆਂ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆਈ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਭਾਰਤੀ ਟੀਮ ਨੂੰ ਹਰਾਉਣਾ ਕਾਫੀ ਮੁਸ਼ਕਲ ਹੋਵੇਗਾ। ਮਹਾਦੀਪੀ ਟੂਰਨਾਮੈਂਟ ਏਸ਼ੀਆਈ ਕੱਪ 5 ਜਨਵਰੀ ਤੋਂ 1 ਫਰਵਰੀ ਤੱਕ ਯੂ. ਏ. ਈ. ਦੇ 4 ਸ਼ਹਿਰਾਂ ਵਿਚ ਖੇਡਿਆ ਜਾਵੇਗਾ। ਭਾਰਤ ਨੂੰ ਗਰੁਪ ਏ ਵਿਚ ਥਾਈਲੈਂਡ, ਬਹਿਰੀਨ ਅਤੇ ਮੇਜ਼ਬਾਨ ਯੂ. ਏ. ਈ. ਦੇ ਨਾਲ ਖੇਡਿਆ ਜਾਵੇਗਾ। ਟੀਮ ਐਤਵਾਰ ਨੂੰ ਥਾਈਲੈਂਡ ਖਿਲਾਫ ਪਹਿਲਾ ਮੈਚ ਖੇਡੇਗੀ ਜਿਸਦੇ ਬਾਅਦ ਉਸ ਦਾ ਮੁਕਾਬਲਾ ਯੂ. ਏ. ਈ. ਅਤੇ ਬਹਿਰੀਨ ਨਾਲ ਕ੍ਰਮ 10 ਅਤੇ 14 ਜਨਵਰੀ ਨੂੰ ਹੋਵੇਗਾ। ਏਸ਼ੀਆ ਵਿਚ 15ਵੀਂ ਰੈਂਕਿੰਗ ‘ਤੇ ਕਾਬਿਜ਼ ਭਾਰਤ ਨੇ ਏਸ਼ੀਆ ਕੱਪ ਦੀ ਤਿਆਰੀਆਂ ਦੇ ਮੁਤਾਬਕ ਤਿਨ ਬਿਹਤਰੀਨ ਟੀਮਾਂ ਚੀਨ, ਓਮਾਨ, ਅਤੇ ਜਾਰਡਨ ਖਿਲਾਫ ਮੁਕਾਬਲੇ ਖੇਡੇ। ਸਟੀਫਨ ਕਾਂਸਟੇਨਟਾਈਨ ਦੀ ਟੀਮ ਨੇ ਚੀਨ ਅਤੇ ਓਮਾਨ ਨਾਲ ਗੋਲ ਰਹਿਤ ਡਰਾਅ ਖੇਡਿਆ ਜਦਕਿ ਜਾਰਡਨ ਹੱਥੋਂ 1-2 ਨਾਲ ਹਾਰ ਗਈ। ਚੀਨ (76) ਅਤੇ ਓਮਾਨ (82) ਦੀਆਂ ਟੀਮਾਂ ਭਾਰਤ (97) ਤੋਂ ਉੱਚੀ ਰੈਂਕਿੰਗ ‘ਤੇ ਕਾਬਿਜ਼ ਹੈ ਜਦਕਿ ਜਾਰਡਨ ਉਸ ਤੋਂ ਕੁਝ ਹੇਠਾਂ 109ਵੇਂ ਸਥਾਨ ‘ਤੇ ਹੈ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦੀ ਵੈਬਸਾਈਟ ‘ਤੇ ਛੇਤਰੀ ਨੇ ਕਿਹਾ, ”ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਜੋ ਟੀਮਾਂ ਸਾਡੇ ਨਾਲ ਭਿਣਗੀਆਂ, ਉਨ੍ਹਾਂ ਲਈ ਸਾਡਾ ਸਾਹਮਣਾ ਕਰਨਾ ਆਸਾਨ ਨਹੀਂ ਹੋਵੇਗਾ। ਸਾਡੀ ਟੀਮ ਅਜਿਹੀ ਹੈ ਜੋ ਹਾਰ ਤੋਂ ਚਿੜਦੀ ਹੈ ਅਤੇ ਅਸੀਂ ਹਾਲ ਦੇ ਦਿਨਾ ‘ਚ ਇਹ ਸਾਬਤ ਵੀ ਕੀਤਾ ਹੈ। ਅਸੀਂ ਯੋਜਨਾ ਦੇ ਮੁਤਾਬਕ ਕੰਮ ਕਰ ਰਹੇ ਹਾਂ।”ਛੇਤਰੀ ਇਕਲੌਤੇ ਭਾਰਤੀ ਕਪਤਾਨ ਹਨ ਜੋ 2 ਏਸ਼ੀਆਈ ਕੱਪ ਟੂਰਨਾਮੈਂਟ ਵਿਚ ਹਿੱਸਾ ਲੈਣਗੇ। ਉਨ੍ਹਾਂ ਕਿਹਾ, ”ਅਸੀਂ ਸਾਰੇ ਕਾਫੀ ਰੋਮਾਂਚਕ ਅਤੇ ਉਤਸ਼ਾਹਤ ਹਾਂ। ਮੇਰੇ ਅਤੇ ਗੁਰਪ੍ਰੀਤ ਸਿੰਘ ਸੰਧੂ ਤੋਂ ਇਲਾਵਾ ਹੋਰ ਸਭ ਲਈ ਇਹ ਤਜ਼ਰਬਾ ਪਹਿਲੀ ਵਾਰ ਹੈ। ਹਰ ਕੋਈ ਏਸ਼ੀਆਈ ਕੱਪ ‘ਚ ਖੇਡਣ ਦਾ ਮੌਕਾ ਹਾਸਲ ਕਰਨ ਲਈ ਤਿਆਰ ਹੈ। ਇਸ ਸਮੇਂ ਸਾਡਾ ਧਿਆਨ ਥਾਈਲੈਂਡ ਖਿਲਾਫ ਸ਼ੁਰੂਆਤੀ ਮੈਚ ‘ਤੇ ਲਗਿਆ ਹੈ। ਅਸੀਂ ਇਸ ਤੋਂ ਇਲਾਵਾ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚ ਰਹੇ। ਅਸੀਂ ਯੂ. ਏ. ਈ. ਅਤੇ ਬਿਹਰੀਨ ਖਿਲਾਫ ਵੀ ਮੈਚ ਖੇਡਣੇ ਹਨ ਪਰ ਉਨ੍ਹਾਂ ਬਾਰੇ ਅਸੀਂ ਉਸ ਸਮੇਂ ਸੋਚਾਂਗੇ ਜਦੋਂ ਅਸੀਂ ਉਨ੍ਹਾਂ ਖਿਲਾਫ ਖੇਡਾਂਗੇ।


