ਨਿਕਾਰਾਗੁਆ ‘ਚ ਲੱਗੇ ਭੂਚਾਲ ਦੇ ਝਟਕੇ

ਮਾਨਾਗੁਆ – ਨਿਕਾਰਾਗੁਆ ਵਿਚ ਬੁੱਧਵਾਰ ਨੂੰ ਦੱਖਣ-ਪੱਛਮ ਵਿਚ ਸਥਿਤ ਨਾਗਰੋਟ ਸ਼ਹਿਰ ਤੋਂ 29 ਕਿਲੋਮੀਟਰ ਦੂਰ 5.3 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਦੀ 111 ਕਿਲੋਮੀਟਰ ਦੀ ਡੂੰਘਾਈ ਵਿਚ ਰਿਹਾ। ਨਿਕਾਰਾਗੁਆ ਦੀ ਆਫਤ ਰੋਕੂ ਏਜੰਸੀ ਨੇ ਟਵੀਟ ਕਰ ਕੇ ਦੱਸਿਆ ਕਿ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਅਤੇ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਭੂਚਾਲ ਦੇ ਝਟਕੇ ਰਾਜਧਾਨੀ ਮਾਨਾਗੁਆ ਦੇ ਨਾਲ-ਨਾਲ ਲਿਓਨ ਅਤੇ ਚਿਨਡੇਹਾ ਵਿਚ ਵੀ ਮਹਿਸੂਸ ਕੀਤੇ ਗਏ।

VIA PUNJAB