- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਜ਼ਾਰੇ ਟਰਾਫੀ ‘ਚ ਮੁੰਬਈ ਦੀ ਕਪਤਾਨੀ ਕਰਨਗੇ ਰਹਾਣੇ
ਮੁੰਬਈ – ਇੰਗਲੈਂਡ ‘ਚ ਹਾਲ ਹੀ ਖਤਮ ਹੋਈ 5 ਟੈਸਟ ਮੈਚਾਂ ਦੀ ਸੀਰੀਜ਼ ‘ਚ ਬੱਲੇਬਾਜ਼ੀ ‘ਚ ਨਾਕਾਮ ਰਹੇ ਅਜਿੰਕਿਆ ਰਹਾਣੇ ਨੂੰ ਬੁੱਧਵਾਰ ਵਿਜੇ ਹਜ਼ਾਰੇ ਟਰਾਫੀ ਦੇ ਸੀਮਿਤ ਓਵਰ ਕ੍ਰਿਕਟ ਟੂਰਨਾਮੈਂਟ ਲਈ ਮੁੰਬਈ ਦੀ ਕਪਤਾਨੀ ਲਈ ਚੁਣਿਆ ਗਿਆ ਹੈ। ਮੁੰਬਈ ਦੀ ਟੀਮ ਏਲੀਟ ਗਰੁੱਪ-ਏ ‘ਚ ਸ਼ਾਮਲ ਹੈ, ਜੋ ਇਸ 50 ਓਵਰ ਦੇ ਟੂਰਨਾਮੈਂਟ ‘ਚ ਆਪਣੇ ਮੁਕਾਬਲੇ ਦੀ ਸ਼ੁਰੂਆਤ ਬੜੌਦਾ ਖਿਲਾਫ ਕਰੇਗੀ। ਮੁੰਬਈ ਕ੍ਰਿਕਟ ਸੰਘ ਦੇ ਬੱਲੇਬਾਜ਼ ਸ਼੍ਰੇਅਸ ਆਈਅਰ ਟੀਮ ਦੇ ਉਪ ਕਪਤਾਨ ਹੋਣਗੇ। ਰਹਾਣੇ ਵੀ ਏਸ਼ੀਆ ਕੱਪ ਟੀਮ ‘ਚ ਜਗ੍ਹਾਂ ਨਹੀਂ ਬਣਾ ਸਕੇ , ਜਿਸ ‘ਚ ਭਾਰਤੀ ਟੀਮ ਦੀ ਕਪਤਾਨੀ ਮੁੰਬਈ ਦੇ ਇਕ ਹੋਰ ਖਿਡਾਰੀ ਰੋਹਿਤ ਸ਼ਰਮਾ ਕਰ ਰਹੇ ਹਨ। ਯੁਵਾ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਵੀ ਟੀਮ ਦਾ ਹਿੱਸਾ ਹੈ। ਮੁੰਬਈ ਨੂੰ ਲੀਗ ਚਰਣ ਦੇ ਮੈਚਾਂ ‘ਚ ਬੜੌਦਾ, ਕਰਨਾਟਕ, ਰੇਲਵੇ, ਵਿਦਰਭ, ਪੰਜਾਬ, ਹਿਮਾਚਲ ਪ੍ਰਦੇਸ਼, ਗੋਆ ਤੇ ਮਹਾਰਾਸ਼ਟਰ ਦੇ ਨਾਲ ਰੱਖਿਆ ਗਿਆ ਹੈ।


