ਪਹਿਲਾ ਟੀ-20 ਮੈਚ: ਨਿਊਜ਼ੀਲੈਂਡ ਦੀ ਭਾਰਤ ’ਤੇ ਸ਼ਾਨਦਾਰ ਜਿੱਤ

ਵੇਲਿੰਗਟਨ – ਬਿਹਤਰੀਨ ਸਵਿੰਗ ਗੇਂਦਬਾਜ਼ੀ ਦੇ ਸਾਹਮਣੇ ਭਾਰਤੀ ਬੱਲੇਬਾਜ਼ਾਂ ਦੀ ਕਮਜ਼ੋਰੀ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਬੁੱਧਵਾਰ ਨੂੰ ਪਹਿਲੇ ਟਵੰਟੀ-20 ਮੈਚ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 80 ਦੌੜਾਂ ਨਾਲ ਹਰਾ ਦਿੱਤਾ ਹੈ। ਦੌੜਾਂ ਦੇ ਹਿਸਾਬ ਨਾਲ ਭਾਰਤੀ ਟੀਮ ਦੀ ਟ-ਵੰਟੀ-20 ਵਿਚ ਇਹ ਸਭ ਤੋਂ ਵੱਡੀ ਹਾਰ ਹੈ।ਆਸਟਰੇਲੀਆ ਦੇ ਇਤਿਹਾਸਕ ਦੌਰੇ ਬਾਅਦ ਨਿਊਜ਼ੀਲੈਂਡ ਨੂੰ ਇੱਕ ਰੋਜ਼ਾ ਲੜੀ ਵਿਚ 4-1 ਨਾਲ ਹਰਾਉਣ ਵਾਲੀ ਭਾਰਤੀ ਟੀਮ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਖੇਤਰਾਂ ਵਿਚ ਹੀ 19 ਸਾਬਿਤ ਹੋਈ ਹੈ। ਨਿਊਜ਼ੀਲੈਂਡ ਦੇ ਚਾਰ ਵਿਕਟਾਂ ਉੱਤੇ 219 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ 19.2 ਓਵਰਾਂ ਵਿਚ 139 ਦੌੜਾਂ ਉੱਤੇ ਆਊਟ ਹੋ ਗਈ। ਇਸ ਤੋਂ ਪਹਿਲਾਂ ਦੌੜਾਂ ਦੇ ਅੰਤਰ ਨਾਲ ਭਾਰਤ ਦੀ ਸਭ ਤੋਂ ਵੱਡੀ ਹਾਰ ਆਸਟਰੇਲੀਆ ਵਿਰੁੱੱਧ ਮਈ 2010 ਵਿਚ ਬਰਿੱਜਟਾਊਨ ਵਿਚ ਹੋਈ ਸੀ, ਉਦੋਂ ਟੀਮ 49 ਦੌੜਾਂ ਨਾਲ ਹਾਰ ਗਈ ਸੀ। ਭਾਰਤ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਵਿਕਟ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਡਿਗਦੇ ਗਏ। ਟਿਮਸਾਊਦੀ ਨੇ ਚਾਰ ਓਵਰਾਂ ਵਿਚ 17 ਦੌੜਾਂ ਦੇਕੇ ਤਿੰਨ ਵਿਕਟਾਂ ਲਈਆਂ। ਕਾਰਜਕਾਰੀ ਕਪਤਾਨ ਰਾਹੁਲ ਸ਼ਰਮਾ (1) ਤੀਜੇ ਓਵਰ ਵਿਚ ਹੀ ਸਾਊਦੀ ਦੀ ਗੇਂਦ ਉੱਤੇ ਲੋਕੀ ਫਰਗਿਊਸਨ ਦੇ ਹੱਥੋਂ ਕੈਚ ਆਊਟ ਹੋ ਗਿਆ। ਧਵਨ (29) ਵੀ ਫਰਗਿਊਸਨ ਦੇ ਹੱਥੋਂ ਕੈਚ ਆਊਟ ਹੋ ਗਿਆ। ਰਿਸ਼ਵ ਪੰਤ ਕੋਲ ਚੰਗਾ ਮੌਕਾ ਸੀ ਪਰ ਉਹ ਵੀ ਕੁੱਝ ਖਾਸ ਨਹੀ ਕਰ ਸਕਿਆ।

VIA PUNJAB