- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਹਿਲੇ ਟਵੰਟੀ-20 ਵਿਚ ਭਾਰਤ ਨੂੰ ਹਾਰ ਤੋਂ ਨਹੀ ਬਚਾ ਸਕੀ ਮੰਧਾਨਾ
ਵੇਲਿੰਗਟਨ – ਭਾਰਤ ਦੀ ਸਮ੍ਰਿਤੀ ਮੰਧਾਨਾ ਨੇ ਇੱਕ ਸਿਰਾ ਸੰਭਾਲ ਕੇ ਰਿਕਾਰਡਤੋੜ ਅਰਧ ਸੈਂਕੜਾ ਬਣਾਇਆ ਪਰ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਵਿਚ ਉਹ ਭਾਰਤੀ ਮਹਿਲਾ ਟੀਮ ਨੂੰ 23 ਦੌੜਾਂ ਦੀ ਹਾਰ ਤੋਂ ਨਹੀ ਬਚਾ ਸਕੀ। ਮੰਧਾਨਾ ਨੇ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਆਪਣਾ ਹੀ ਰਿਕਾਰਡ ਇੱਕ ਦੌੜ ਨਾਲ ਬਿਹਤਰ ਬਣਾਇਆ ਹੈ। ਉਸ ਨੇ ਵੈਸਟਪੈਕ ਸਟੇਡੀਅਮ ਵਿਚ 34 ਗੇਂਦਾਂ ਦੀ ਮੱਦਦ ਨਾਲ 58 ਦੌੜਾਂ ਬਣਾਈਆਂ ਪਰ ਅਰਧ ਸੈਂਕੜਾ ਸਿਰਫ 24 ਗੇਂਦਾਂ ਵਿਚ ਹੀ ਪੂਰਾ ਕਰ ਦਿੱਤਾ ਸੀ। ਨਿਊਜ਼ੀਲੈਂਡ ਦੀ ਤੇਜ਼ ਗੇਂਦਬਾਜ਼ ਲੀਆ ਤਾਹੂਹੂ ਨੇ ਚਾਰ ਓਵਰਾਂ ਵਿਚ ਤਿੰਨ ਵਿਕਟਾਂ ਲੈ ਕੇ ਭਾਰਤ ਦੇ ਸਿਖ਼ਰਲੇ ਕ੍ਰਮ ਦੀ ਨੀਂਹ ਹਿਲਾ ਦਿੱਤਾ। ਭਾਰਤੀ ਟੀਮ ਜਿੱਤ ਦੇ ਲਈ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਅਤੇ ਜਵਾਬ ਵਿਚ 19.1 ਓਵਰਾਂ ਵਿਚ 136 ਦੌੜਾਂ ਉੱਤੇ ਆਊਟ ਹੋ ਗਈ। ਲੈੱਗ ਸਪਿੰਨਰ ਅਮੇਲੀਆ ਕੇਰ ਨੇ 28 ਦੌੜਾਂ ਦੇ ਕੇ ਮੰਧਾਨਾ ਤੇ ਹਰਮਨਪ੍ਰੀਤ ਕੌਰ ਦੇ ਅਹਿਮ ਵਿਕਟ ਲਏ। ਆਫ ਸਪਿੰਨਰ ਲੇ ਕਾਸਪੇਰੇਕ ਨੂੰ ਵੀ ਦੋ ਵਿਕਟਾਂ ਮਿਲੀਆਂ। ਇੱਕ ਰੋਜ਼ਾ ਟੀਮ ਦੀ ਕਪਤਾਨ ਅਨੁਭਵੀ ਮਿਤਾਲੀ ਰਾਜ ਨੂੰ ਇਸ ਮੈਚ ਵਿਚੋਂ ਬਾਹਰ ਰੱਖਿਆ ਗਿਆ ਸੀ। ਅਗਲਾ ਮੈਚ ਸ਼ੁੱਕਰਵਾਰ ਨੂੰ ਆਕਲੈਂਡ ਵਿਚ ਹੋਵੇਗਾ।


