- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੈਰਿਸ : ਹਾਈ ਸਪੀਡ ਟਰੇਨ ਦੇ ਯਾਤਰੀ 6 ਘੰਟੇ ਤੱਕ ਸੁਰੰਗ ਵਿੱਚ ਰਹੇ ਫਸੇ
ਪੈਰਿਸ – ਫਰਾਂਸ ਦੀ ਰਾਜਧਾਨੀ ਪੈਰਿਸ ਦੀ ਹਾਈ ਸਪੀਡ ਟਰੇਨ ਵਿਚ ਸਵਾਰ ਯਾਤਰੀ ਬਿਜਲੀ ਸਪਲਾਈ ਠੱਪ ਹੋਣ ਕਾਰਨ ਕਰੀਬ 6 ਘੰਟੇ ਤੱਕ ਸੁਰੰਗ ਦੇ ਅੰਦਰ ਫਸੇ ਰਹੇ| ਇਸ ਦੌਰਾਨ ਗਰਮੀ ਅਤੇ ਰੋਸ਼ਨੀ ਦੀ ਕਮੀ ਦੇ ਨਾਲ-ਨਾਲ ਉਨ੍ਹਾਂ ਨੂੰ ਟਾਇਲਟ ਜਾਣ ਦੀ ਸਮੱਸਿਆ ਨਾਲ ਵੀ ਜੂਝਣਾ ਪਿਆ| ਫਰੈਂਚ ਰੇਲ ਆਪਰੇਟਰ ਐਸ.ਐਨ.ਸੀ.ਐਫ. ਨੇ ਦੱਸਿਆ ਕਿ ਬਾਰਸੀਲੋਨਾ ਜਾ ਰਹੀ ਟਰੇਨ ਪੈਰਿਸ ਦੇ ਬਾਹਰ ਸੁਰੰਗ ਵਿਚ ਫਸ ਗਈ| ਭਾਵੇਂਕਿ ਬਿਜਲੀ 10-15 ਮਿੰਟ ਲਈ ਹੀ ਗਈ ਸੀ ਪਰ ਟਰੇਨ ਜਿੱਥੇ ਰੁਕੀ ਸੀ, ਉਸ ਕਾਰਨ ਉਹ ਦੇਰ ਤੱਕ ਸਟਾਰਟ ਨਹੀਂ ਹੋ ਸਕੀ| ਸੁਰੰਗ ਦੇ ਅੰਦਰ ਫਸੇ ਯਾਤਰੀਆਂ ਨੂੰ ਲਿਆਉਣ ਲਈ ਇਕ ਨਵੀਂ ਟਰੇਨ ਭੇਜੀ ਗਈ ਪਰ ਇਸ ਦਾ ਵੀ ਕੋਈ ਫਾਇਦਾ ਨਹੀਂ ਹੋਇਆ| ਬਾਅਦ ਵਿਚ ਯਾਤਰੀਆਂ ਨੂੰ ਐਸ.ਐਨ.ਸੀ.ਐਫ ਕਰਮਚਾਰੀਆਂ, ਪੁਲੀਸ ਅਤੇ ਅੱਗ ਬੁਝਾਊ ਦਲ ਦੇ ਕਰਮੀਆਂ ਨੇ ਮਿਲ ਕੇ ਸੁਰੱਖਿਅਤ ਬਾਹਰ ਕੱਢਿਆ|


