- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਸਰਕਾਰ ਨੇ ਲਿਆਂਦੀ ਖੁਸ਼ਹਾਲੀ, ਬੰਜ਼ਰ ਜ਼ਮੀਨ ਦੀ ਕੁੱਖ ‘ਚੋਂ ਨਿਕਲੀ ਹਰਿਆਲੀ
ਕੰਢੀ ਖੇਤਰ ਦੀਆਂ ਬੰਜ਼ਰ ਜ਼ਮੀਨਾਂ ਲਈ ਵਰਦਾਨ ਬਣਿਆ ਸੂਬੇ ਦਾ ਪਹਿਲਾ ਸੋਲਰ ਲਿਫਟ ਇਰੀਗੇਸ਼ਨ ਪ੍ਰੋਜੈਕਟ
ਹੁਸ਼ਿਆਰਪੁਰ/ਚੰਡੀਗੜ – ਪੰਜਾਬ ਸਰਕਾਰ ਵਲੋਂ ਜਿੱਥੇ ਕੰਢੀ ਇਲਾਕੇ ਵਿਚ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਲਈ ਕੰਢੀ ਕੈਨਾਲ ਦਾ ਨਿਰਮਾਣ ਕਰਵਾਇਆ ਗਿਆ ਹੈ, ਉਥੇ ਸਰਕਾਰ ਵਲੋਂ ਪਿੰਡ ਜੁਗਿਆਲ ਵਿਖੇ ਲਗਾਇਆ ਪੰਜਾਬ ਦਾ ਪਹਿਲਾ ਸੋਲਰ ਲਿਫਟ ਇਰੀਗੇਸ਼ਨ ਪ੍ਰੋਜੈਕਟ ਕੰਢੀ ਖੇਤਰ ਦੀਆਂ ਜ਼ਮੀਨਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ ਅਤੇ ਇਸ ਪ੍ਰੋਜੈਕਟ ਨਾਲ ਕੰਢੀ ਏਰੀਏ ਵਿਚ ਹਰਿਆਲੀ ਪਰਤ ਆਈ ਹੈ। ਪ੍ਰੋਜੈਕਟ ਰਾਹੀਂ ਕਿਸਾਨ ਫਸਲੀ ਚੱਕਰ ਵਿਚੋਂ ਨਿਕਲ ਕੇ ਬਦਲਵੀਂ ਖੇਤੀ ਨੂੰ ਤਰਜ਼ੀਹ ਦੇਕੇ ਆਪਣੀ ਆਮਦਨ ਵਿਚ ਹੋਰ ਵਾਧਾ ਕਰ ਰਹੇ ਹਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 40.93 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਸੋਲਰ ਲਿਫਟ ਇਰੀਗੇਸ਼ਨ ਪ੍ਰੋਜੈਕਟ (ਸੋਲਰ ਪਾਵਰਡ ਕਮਿਊਨਿਟੀ ਲਿਫਟ ਐਂਡ ਮਾਈਕਰੋ ਇਰੀਗੇਸ਼ਨ ਪ੍ਰੋਜੈਕਟ) ਰਾਹੀਂ ਤਲਵਾੜਾ ਅਤੇ ਹਾਜੀਪੁਰ ਇਲਾਕੇ ਦੇ 14 ਪਿੰਡਾਂ ਦੇ 1200 ਕਿਸਾਨਾਂ ਦੀ ਕਰੀਬ 1700 ਏਕੜ (664 ਹੈਕਟੇਅਰ) ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਉਕਤ ਕਿਸਾਨਾਂ ਦੀਆਂ ਉਚੀਆਂ ਜ਼ਮੀਨਾਂ ‘ਤੇ ਤੁਪਕਾ ਅਤੇ ਫੁਹਾਰਾ ਸਿੰਚਾਈ ਸਿਸਟਮ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਪਾਣੀ ਦੀ ਵੀ ਬੱਚਤ ਹੋ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਦੇ ਇਸ ਨਿਵੇਕਲੇ ਉਪਰਾਲੇ ਨਾਲ ਕਿਸਾਨ ਰਿਵਾਇਤੀ ਦੀ ਥਾਂ ਬਦਲਵੀਂ ਖੇਤੀ ਨੂੰ ਉਤਸ਼ਾਹਿਤ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰੋਜੈਕਟ ਦੀ ਸਮਰੱਥਾ ਕੰਢੀ ਕੈਨਾਲ ਰਾਹੀਂ ਰੋਜ਼ਾਨਾ 15.7 ਕਿਊਸਿਕ ਪਾਣੀ ਡ੍ਰਿਪ ਟੈਕਨਾਲੋਜੀ ਨਾਲ ਲਿਫਟ ਕਰਕੇ ਖੇਤਾਂ ਵਿਚ ਪਹੁੰਚਾਉਣਾ ਹੈ। ਉਨਾਂ ਦੱਸਿਆ ਕਿ ਸਿੰਚਾਈ ਲਈ 14 ਪਿੰਡਾਂ ਨੂੰ ਲੋੜ ਮੁਤਾਬਕ 100 ਫੀਸਦੀ ਤੁਪਕਾ ਤੇ ਫੁਹਾਰਾ ਸਿਸਟਮ ਨਾਲ ਪਾਣੀ ਪਹੁੰਚਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸੋਲਰ ਪੈਨਲ ਰਾਹੀਂ ਰੋਜ਼ਾਨਾ 1100 ਕਿਲੋਵਾਟ ਬਿਜਲੀ ਜਨਰੇਟ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕੰਢੀ ਖੇਤਰ ਦੇ ਜੋ ਕਿਸਾਨ ਪਾਣੀ ਦੀ ਕਿੱਲਤ ਕਾਰਨ ਨਿਰਾਸ਼ ਸਨ, ਉਹ ਇਸ ਪ੍ਰੋਜੈਕਟ ਕਾਰਨ ਹਲਦੀ, ਅਦਰਕ, ਸਰੋਂ, ਬਾਗ, ਸਬਜ਼ੀਆਂ, ਦਾਲਾਂ, ਕਣਕ, ਮੱਕੀ ਅਤੇ ਲੈਮਨ ਗਰਾਸ ਆਦਿ ਦੀ ਖੇਤੀ ਕਰਕੇ ਖੁਸ਼ਹਾਲ ਤੇ ਉਨਤ ਖੇਤੀ ਵੱਲ ਤੁਰ ਪਏ ਹਨ। ਉਨਾਂ ਦੱਸਿਆ ਕਿ ਉਕਤ ਖੇਤੀ ਲਈ ਝੋਨੇ ਦੇ ਮੁਕਾਬਲੇ ਪਾਣੀ ਦੀ ਬਹੁਤ ਘੱਟ ਵਰਤੋਂ ਹੁੰਦੀ ਹੈ। ਐਸ.ਡੀ.ਓ. ਤਲਵਾੜਾ ਸ਼੍ਰੀ ਕੇਸ਼ਵ ਕੁਮਾਰ ਨੇ ਦੱਸਿਆ ਕਿ ਉਹ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਲੈ ਕੇ ਮੁਕੰਮਲ ਹੋਣ ਤੱਕ ਕੰਢੀ ਖੇਤਰ ਦੇ ਕਿਸਾਨਾਂ ਨਾਲ ਜੁੜੇ ਹੋਏ ਹਨ। ਉਨਾਂ ਦੱਸਿਆ ਕਿ ਭੂਮੀ ਰੱਖਿਆ ਤੇ ਜਲ ਸੰਭਾਲ ਵਿਭਾਗ ਵਲੋਂ ਤਿੰਨ ਏਕੜ ਵਿਚ ਡੈਮੋ ਪਲਾਟ (ਪ੍ਰਦਰਸ਼ਨੀਆਂ) ਵੀ ਲਗਾਏ ਗਏ ਹਨ, ਜਿਸ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਿਹੜੀ ਸਬਜ਼ੀ ਨੂੰ ਤੁਪਕਾ ਸਿੰਚਾਈ ਸਿਸਟਮ ਦੀ ਲੋੜ ਹੈ। ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸੋਲਰ ਪੈਨਲ ‘ਤੇ 46 ਮੋਟਰਾਂ ਚੱਲ ਰਹੀਆਂ ਹਨ। ਇਕ ਮੋਟਰ 20 ਤੋਂ 25 ਹਾਰਸ ਪਾਵਰ ਦੀ ਹੈ ਅਤੇ ਮੋਟਰ ਦੀ ਸਮਰੱਥਾ 70 ਤੋਂ 75 ਮੀਟਰ (ਹੈਡ) ਪਾਣੀ ਲਿਫਟ ਕਰਨ ਦੀ ਹੈ। ਉਨਾਂ ਦੱਸਿਆ ਕਿ ਇਨਾਂ ਸਬਮਰਸੀਬਲ ਮੋਟਰਾਂ ਨੂੰ ਚਲਾਉਣ ਲਈ 3798 ਸੋਲਰ ਪੈਨਲ ਲਗਾਏ ਗਏ, ਜਦਕਿ ਪ੍ਰੋਜੈਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 378 ਛੋਟੇ ਭਾਗਾਂ ਵਿਚ ਵੰਡਿਆ ਗਿਆ ਹੈ, ਜਿਸ ਨਾਲ 18 ਡਿਸਟ੍ਰੀਬਿਊਸ਼ਨ ਪਾਣੀ ਦੀਆਂ ਲਾਈਨਾਂ ਜੋੜੀਆਂ ਗਈਆਂ ਹਨ। ਉਨਾਂ ਦੱਸਿਆ ਕਿ ਪੂਰੇ ਪ੍ਰੋਜੈਕਟ ਦਾ ਕੰਟਰੋਲ ਕੰਪਿਊਟਰ ਸਾਫਟਵੇਅਰ ਸਕਾਡਾ/ਕਲਾਊਡ ਸਿਸਟਮ ਰਾਹੀਂ ਕੀਤਾ ਜਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਸੂਰਜੀ ਪ੍ਰੋਜੋਕਟ ਦਾ ਕੋਈ ਬਿਜਲੀ ਦਾ ਬਿੱਲ ਵੀ ਨਹੀਂ ਆ ਰਿਹਾ। ਪਿੰਡ ਜੁਗਿਆਲ ਦੇ ਕਿਸਾਨ ਸ੍ਰੀ ਬਲਕਾਰ ਸਿੰਘ, ਸ਼੍ਰੀ ਅਰਵਿੰਦ ਕੁਮਾਰ, ਕੈਪਟਨ ਮੁਖਤਿਆਰ ਸਿੰਘ, ਪਿੰਡ ਘਗਵਾਲ ਦੇ ਕਿਸਾਨ ਸ੍ਰੀ ਅਮਿਤ ਰਾਣਾ ਅਤੇ ਪਿੰਡ ਚੰਦੋਲੀ ਦੇਹਪੁਰ ਦੇ ਕਿਸਾਨ ਸ਼੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰ ਵਲੋਂ ਲਗਾਏ ਗਏ ਇਸ ਪ੍ਰੋਜੈਕਟ ਨਾਲ ਉਹ ਉਨਤ ਖੇਤੀ ਵੱਲ ਵੱਧ ਰਹੇ ਹਨ। ਉਨਾਂ ਦੱਸਿਆ ਕਿ ਉਨਾਂ ਨੂੰ ਤੁਪਕਾ ਸਿਸਟਮ ਅਤੇ ਫੁਹਾਰਾ ਸਿਸਟਮ ਨਾਲ ਪੈਦਾ ਹੋਣ ਵਾਲੀਆਂ ਸਬਜ਼ੀਆਂ ਆਦਿ ਦੀ ਖੇਤੀ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨਾਂ ਪੰਜਾਬ ਸਰਕਾਰ ਦੇ ਇਸ ਨਿਵੇਕਲੇ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨੇ ਉਨਾਂ ਦੀ ਖੇਤੀ ਵਿਚ ਨਵੀਂ ਰੂਹ ਫੂਕ ਦਿੱਤੀ ਹੈ। ਸ਼੍ਰੀ ਬਲਕਾਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਨਾਂ ਨੂੰ ਮੀਂਹ ਦੇ ਪਾਣੀ ‘ਤੇ ਨਿਰਭਰ ਹੋਣਾ ਪੈਂਦਾ ਸੀ, ਜਿਸ ਨਾਲ ਖਰਚਾ ਵੀ ਪੂਰਾ ਨਹੀਂ ਸੀ ਹੁੰਦਾ। ਉਨਾਂ ਸੂਬਾ ਸਰਕਾਰ ਵਲੋਂ ਲਗਾਏ ਇਸ ਪ੍ਰੋਜੈਕਟ ਦੀ ਪ੍ਰਸ਼ੰਸ਼ਾ ਕਰਦਿਆਂ ਦੱਸਿਆ ਕਿ ਉਹ 14 ਏਕੜ ਵਿਚ ਫੁਹਾਰਾ ਸਿਸਟਮ ਰਾਹੀਂ ਖੇਤੀ ਕਰ ਰਹੇ ਹਨ, ਜਿਸ ਨਾਲ ਆਰਥਿਕ ਸਥਿਤੀ ਕਾਫੀ ਮਜ਼ਬੂਤ ਹੋਈ ਹੈ।


