ਬੰਗਲਾਦੇਸ਼ ਖਿਲਾਫ ਗਲਤੀਆਂ ਸੁਧਾਰਾਂਗੇ : ਰੋਹਿਤ

ਮੇਜ਼ਬਾਨ ਇੰਗਲੈਂਡ ਖਿਲਾਫ ਵਰਲਡ ਕੱਪ ਟੂਰਨਾਮੈਂਟ ਦੇ ਐਤਵਾਰ ਨੂੰ ਖੇਡੇ ਗਏ ਮੁਕਾਬਲੇ ‘ਚ ਮਿਲੀ 31 ਦੌੜਾਂ ਦੀ ਹਾਰ ਦੇ ਬਾਅਦ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਿਹਾ ਕਿ ਭਾਰਤ ਨੂੰ ਇੰਗਲੈਂਡ ਦੇ ਗੇਂਦਬਾਜ਼ਾਂ ਤੋਂ ਸਬਕ ਲੈਣ ਦੀ ਜ਼ਰੂਰਤ ਹੈ। ਭਾਰਤ ਨੂੰ ਐਤਵਾਰ ਨੂੰ ਇੰਗਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੋਹਿਤ ਨੇ ਇਸ ਮੁਕਾਬਲੇ ‘ਚ ਸ਼ਾਨਦਾਰ ਪਾਰੀ ਖੇਡਦੇ ਹੋਏ 102 ਦੌੜਾਂ ਬਣਾਈਆਂ ਅਤੇ ਇਸ ਵਰਲਡ ਕੱਪ ‘ਚ ਆਪਣਾ ਤੀਜਾ ਸੈਂਕੜਾ ਬਣਾਇਆ। ਇਸ ਵਰਲਡ ਕੱਪ ‘ਚ ਭਾਰਤ ਦੀ ਇਹ ਪਹਿਲੀ ਹਾਰ ਹੈ। ਭਾਰਤ ਦੀ ਹਾਰ ਦੇ ਨਾਲ ਹੀ ਮੇਜ਼ਬਾਨ ਇੰਗਲੈਂਡ ਨੇ ਸੈਮੀਫਾਈਨਲ ਦੀ ਉਮੀਦਾਂ ਨੂੰ ਬਰਕਰਾਰ ਰਖਿਆ ਹੈ। ਹਾਲਾਂਕਿ ਉਸ ਨੂੰ ਗਰੁੱਪ ਪੜਾਅ ਦੇ ਆਪਣੇ ਆਖਰੀ ਮੈਚ ‘ਚ ਨਿਊਜ਼ੀਲੈਂਡ ਖਿਲਾਫ ਹਰ ਹਾਲ ‘ਚ ਜਿੱਤ ਦਰਜ ਕਨਰੀ ਹੋਵੇਗੀ।ਰੋਹਿਤ ਨੇ ਕਿਹਾ, ”ਇੰਗਲੈਂਡ ਨੇ ਸਾਰੇ ਮੈਚ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਕ ਨਹੀਂ ਸਗੋਂ ਤਿੰਨ ਮਜ਼ਬੂਤ ਸਾਂਝੇਦਾਰੀਆਂ ਕੀਤੀਆਂ ਜਦਕਿ ਸਾਡੀ ਟੀਮ ਸਿਰਫ ਇਕ ਵੱਡੀ ਸਾਂਝੇਦਾਰੀ ਹੀ ਕਰ ਸਕੀ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸ਼ਾਟ ਬਾਲ ਅਤੇ ਹੌਲੀ ਗੇਂਦਬਾਜ਼ੀ ਕੀਤੀ ਅਤੇ ਸਾਨੂੰ ਵੱਡੇ ਸ਼ਾਟਸ ਖੇਡਣ ਲਈ ਮਜ਼ਬੂਰ ਕੀਤਾ ਜਿਸ ਕਰਕੇ ਅਸੀਂ ਆਪਣੀਆਂ ਵਿਕਟਾਂ ਗੁਆ ਬੈਠੇ। ਸਾਨੂੰ ਅਗਲੇ ਮੈਚ ‘ਚ ਇਸ ਤੋਂ ਸਬਕ ਲੈਣਾ ਹੋਵੇਗਾ।

VIA PUNJAB