- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਾਦਸੇ ਦਾ ਸ਼ਿਕਾਰ ਹੋਇਆ AN-32 ਜਹਾਜ਼ ਉਡਾਣ ਭਰਨ ਚ ਸਮਰੱਥ ਸੀ : ਰਾਜਨਾਥ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਅਰੁਣਾਚਲ ਪ੍ਰਦੇਸ਼ ‘ਚ ਹਾਦਸੇ ਦਾ ਸ਼ਿਕਾਰ ਹੋਇਆ ਹਵਾਈ ਫੌਜ ਦਾ ਜਹਾਜ਼ ਏ.ਐੱਨ.-32 ਉਡਾਣ ਭਰਨ ‘ਚ ਪੂਰੀ ਤਰ੍ਹਾਂ ਸਮਰੱਥ ਸੀ ਅਤੇ ਉਸ ਦਾ ਹਾਦਸੇ ਦਾ ਸ਼ਿਕਾਰ ਹੋਣਾ ਮੰਦਭਾਗੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਰਾਜ ਸਭਾ ‘ਚ ਪ੍ਰਸ਼ਨਕਾਲ ਦੌਰਾਨ ਦੱਸਿਆ ਕਿ ਹਵਾਈ ਫੌਜ ਦੇ ਲਾਪਤਾ ਹੋਏ ਏ.ਐੱਨ.-32 ਜਹਾਜ਼ ਦਾ ਮਲਬਾ 11 ਜੂਨ ਨੂੰ ਅਰੁਣਾਚਲ ਪ੍ਰਦੇਸ਼ ਦੇ ਲੀਪੋ ਪਿੰਡ ਤੋਂ 16 ਕਿਲੋਮੀਟਰ ਉੱਤਰ ‘ਚ ਬਰਾਮਦ ਹੋਇਆ। ਜਹਾਜ਼ ‘ਚ ਸਵਾਰ ਸਾਰੇ 13 ਕਰਮਚਾਰੀਆਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਹਰੇਕ ਜਹਾਜ਼ ਹਾਦਸੇ ਦੀ ਕੋਰਟ ਆਫ ਇਨਕਵਾਇਰੀ ਨਾਲ ਜਾਂਚ ਕਰਵਾਈ ਜਾਂਦੀ ਹੈ, ਇਸ ਹਾਦਸੇ ਦੀ ਵੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਡਾਣ ਭਰਨ ਸੰਬੰਧੀ ਹਵਾਈ ਫੌਜ ਦੇ ਮਾਨਕਾਂ ਅਨੁਸਾਰ ਏ.ਐੱਨ.-32 ਜਹਾਜ਼ਾਂ ਦਾ ਪੂਰਾ ਬੇੜਾ ਉਡਾਣ ਭਰਨ ‘ਚ ਸਮਰੱਥ ਹੈ। ਹਾਦਸੇ ਦਾ ਸ਼ਿਕਾਰ ਜਹਾਜ਼ ਵੀ ਉਡਾਣ ਭਰਨ ‘ਚ ਪੂਰੀ ਤਰ੍ਹਾਂ ਸਮਰੱਥ ਸੀ। ਇਸ ‘ਚ ਕੋਈ ਤਕਨੀਕੀ ਪਰੇਸ਼ਾਨੀ ਨਾ ਹੋਣ ਦੇ ਬਾਵਜੂਦ ਇਸ ਦਾ ਹਾਦਸੇ ਦਾ ਸ਼ਿਕਾਰ ਹੋਣਾ ਮੰਦਭਾਗੀ ਹੈ।


