ਭਾਰਤੀ ਫੁਟਬਾਲ ਟੀਮ ਦੇ ਕੋਚ ਵਲੋਂ ਅਸਤੀਫ਼ਾ

ਸ਼ਾਰਜਾਹ – ਬਹਿਰੀਨ ਦੇ ਹੱਥੋਂ ਇੱਕ ਗੋਲ ਨਾਲ ਹਾਰਨ ਬਾਅਦ ਭਾਰਤੀ ਟੀਮ ਦੇ ਏਸ਼ੀਆ ਕੱਪ ਵਿਚੋਂ ਬਾਹਰ ਹੋਣ ਨਾਲ ਟੀਮ ਦੇ ਮੁੱਖ ਕੋਚ ਸਟੀਫਨ ਕੌਂਸਟੇਟਾਈਨ ਨੇ ਭਰੇ ਮਨ ਨਾਲ ਅਸਤੀਫ਼ਾ ਦੇ ਦਿੱਤਾ ਹੈ। ਭਾਰਤ ਗਰੁੱਪ (ਏ) ਦੇ ਆਖ਼ਰੀ ਮੈਚ ਵਿਚ 90 ਮਿੰਟ ਤੱਕ ਗੋਲ ਰਹਿਤ ਬਰਾਬਰੀ ਉੱਤੇ ਰਿਹਾ ਸੀ ਅਤੇ ਪਹਿਲੀ ਵਾਰ ਨਾਕਆਊਟ ਵਿਚ ਥਾਂ ਹਾਸਲ ਕਰਨ ਦੇ ਕਰੀਬ ਸੀ ਪਰ ਬਹਿਰੀਨ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਮੈਚ ਜਿੱਤ ਲਿਆ ਅਤੇ ਇਸ ਦੇ ਨਾਲ ਭਾਰਤ ਦੀਆਂ ਆਸਾਂ ਉੱਤੇ ਵੀ ਪਾਣੀ ਫਿਰ ਗਿਆ। ਇਸ ਹਾਰ ਨੂੰ ਪਚਾ ਸਕਣਾ ਖਿਡਾਰੀਆਂ ਦੇ ਲਈ ਹੀ ਨਹੀ ਸਗੋਂ ਕੋਚ ਦੇ ਲਈ ਵੀ ਬਹੁਤ ਮੁਸ਼ਕਿਲ ਸੀ। ਕੌਂਸਟੇਟਾਈਨ ਨੇ ਇਸ ਤੋਂ ਬਾਅਦ ਐਲਾਨ ਕੀਤਾ,‘ਮੈਂ ਅਸਤੀਫ਼ਾ ਦੇ ਰਿਹਾ ਹੈ। ਮੈਂ ਇੱਥੇ ਚਾਰ ਸਾਲ ਤੋਂ ਸੀ ਅਤੇ ਪਹਿਲੇ ਦਿਨ ਤੋਂ ਹੀ ਮੇਰਾ ਟੀਚਾ ਏਸ਼ੀਆ ਕੱਪ ਦੇ ਲਈ ਕੁਆਲੀਫਾਈ ਕਰਨਾ ਸੀ।

VIA PUNJAB