- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਸਟਰੇਲਿਆਈ ਓਪਨ: ਜੋਕੋਵਿਚ ਅਤੇ ਸੇਰੇਨਾ ਜਿੱਤ ਕੇ ਦੂਜੇ ਗੇੜ ’ਚ
ਮੈਲਬੌਰਨ – ਸੇਰੇਨਾ ਵਿਲੀਅਮਜ਼ ਨੇ ਰਿਕਾਰਡ 24ਵੇਂ ਗਰੈਂਡ ਸਲੈਮ ਅਤੇ ਨੋਵਾਕ ਜੋਕੋਵਿਚ ਨੇ ਰਿਕਾਰਡ ਸੱਤਵੇਂ ਆਸਟਰੇਲਿਆਈ ਓਪਨ ਖ਼ਿਤਾਬ ਦੀ ਮੁਹਿੰਮ ਲਈ ਇੱਥੇ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਦੋਵੇਂ ਧੁਨੰਤਰ ਖਿਡਾਰੀਆਂ ਨੇ ਆਪੋ ਆਪਣੇ ਮੈਚ ਸ਼ਾਨ ਦੇ ਨਾਲ ਜਿੱਤ ਲਏ ਹਨ। ਦੂਜੇ ਪਾਸੇ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਸਿਮੋਨ ਹਲੱਪਾ ਨੂੰ ਸ਼ੁਰੂਆਤੀ ਮੈਚ ਵਿਚ ਹੀ ਕਾਫੀ ਪਸੀਨਾ ਵਹਾਉਣਾ ਪਿਆ ਪਰ ਉਹ ਵੀ ਜਿੱਤਣ ਵਿਚ ਕਾਮਯਾਬ ਰਹੀ। ਜੋਕੋਵਿਚ ਨੇ ਦੁਨੀਆਂ ਦੇ 230ਵੇਂ ਦਰਜੇ ਦੇ ਅਮਰੀਕੀ ਖਿਡਾਰੀ ਮਿਸ਼ੇਲ ਕਰੂਗਰ ਨੂੰ 6-3,6-2,6-2 ਨਾਲ ਹਰਾ ਦਿੱਤਾ। ਹਾਲੇਪ ਨੂੰ ਕਾਈਆ ਕਾਨੇਪੀ ਉੱਤੇ ਜਿੱਤ ਦਰਜ ਕਰਨ ਲਈ 6-7(2), 6-4 ,6-2 ਤਿੰਨ ਸੈੱਟਾਂ ਤੱਕ ਜੂਝਣਾ ਪਿਆ। ਇਸ ਤੋਂ ਇਲਾਵਾ ਛੇਵਾਂ ਦਰਜਾ ਯੁਕਰੇਨ ਦੀ ਈਲੀਨਾ ਸੀਵਤੋਂਲੀਨਾ ਨੇ ਸਵਿਟਰਜ਼ਰਲੈਂਡ ਦੀ ਵਿਕਟੋਰੀਆ ਗੋਲਵਿਚ ਨੂੰ ਆਸਾਨੀ ਦੇ ਨਾਲ 6-1,6-2 ਨਾਲ ਹਰਾ ਦਿੱਤਾ। ਯੂਐੱਸ ਓਪਨ ਚੈਂਪੀਅਨ ਨਾਓਮੀ ਓਸਾਕਾ ਨੇ ਮੇਗਦਾ ਲੀਨੇਟ ਨੂੰ 6-4, 6-2 ਨਾਲ ਹਰਾ ਦਿੱਤਾ। ਵੀਨਸ ਵਿਲੀਅਮਜ਼ ਨੇ ਵੀ ਰੋਮਾਨੀਆ ਦੀ ਮਿਹੇਲਾ ਬੁਜਾਰਨੇਸਕੂ ਨੂੰ ਫਸਵੇਂ ਮੁਕਾਬਲੇ ਵਿਚ ਹਰਾ ਦਿੱਤਾ। ਪੁਰਸ਼ਾਂ ਦੇ ਵਰਗ ਵਿਚ ਅਲੈੱਗਜੈਂਡਰ ਜਵੇਰੇਵ ਨੇ ਐਲਜਾਜ਼ ਬੇਡੇਨੈ ਨੂੰ ਅਤੇ ਨਿਸ਼ੀਕੇਰੀ ਨੇ ਪੋਲੈਂਡ ਦੇ ਕਾਮਿਲ ਐੱਮ ਨੂੰ ਮਾਤ ਦਿੱਤੀ। ਟੂਰਨਾਮੈਂਟ ਵਿਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਸੇਰੇਨਾ ਵਿਲੀਅਮਜ਼ ਨੇ ਆਸਟਰੇਲੀਅਨ ਓਪਨ ਦੇ ਪਹਿਲੇ ਗੇੜ ਵਿਚ ਮੈਚ ਸਿਰਫ਼ 49 ਮਿੰਟ ਵਿਚ ਜਿੱਤ ਕੇ ਵਿਰੋਧੀ ਖਿਡਾਰਨਾਂ ਦੇ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਸੇਰੇਨਾ ਨੇ ਆਪਣਾ ਆਖ਼ਰੀ ਗਰੈਂਡ ਸਲੈਮ ਉਦੋਂ ਇੱਥੇ ਹੀ ਜਿੱਤਿਆ ਸੀ ਜਦੋਂ ਉਹ ਗਰਭਵਤੀ ਸੀ। ਸੇਰੇਨਾ ਹੋਣ ਮਾਰਗਰੇਟ ਕੋਰਟ ਦੇ 24 ਗਰੈਂਡ ਸਲੈਮ ਖ਼ਿਤਾਬਾਂ ਤੋਂ ਸਿਰਫ ਇੱਕ ਖ਼ਿਤਾਬ ਦੂਰ ਹੈ। ਸੇਰੇਨਾ ਨੇ ਜਰਮਨੀ ਦੀ ਮਾਰੀਆ ਤਤਯਾਨਾ ਨੂੰ 6-0, 6-2 ਨਾਲ ਹਰਾ ਦਿੱਤਾ।


