ਭਾਰਤ ਅਗਲੇਰੀ ਕਾਰਵਾਈ ਲਈ ਤਿਆਰ ਰਹੇ : ਡੋਨਾਲਡ ਟ੍ਰੰਪ

ਵਾਸ਼ਿੰਗਟਨ – ਡੋਨਾਲਡ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਉਸਦੇ ਖਿਲਾਫ ਕੁਝ ‘ਵਾਧੂ ਕਾਰਵਾਈ’ ਕੀਤੀ ਜਾ ਸਕਦੀ ਹੈ| ਅਮਰੀਕਾ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਇਸ ਮੁੱਦੇ ਤੇ ਕੋਈ ਪ੍ਰਗਤੀ(ਤਰੱਕੀ) ਨਹੀਂ ਹੋਈ ਹੈ ਜਿਸਦੇ ਕਾਰਨ ਉਸ ਨੂੰ ਅਗਲੇਰੀ ਵਾਧੂ ਕਾਰਾਵਈ ਕਰਨ ਵਰਗਾ ਕਦਮ ਚੁੱਕਣਾ ਪੈ ਸਕਦਾ ਹੈ| ਅਮਰੀਕਾ ਨੇ ਵਪਾਰ ਪ੍ਰਤੀਨਿਧੀ ਰਾਬਰਟ ਲਾਇਟਹਾਇਜਰ ਨੇ ਇਹ ਚਿਤਾਵਨੀ ਦਿੱਤੀ|ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਨੇ ਤਰਜੀਹੀ ਪ੍ਰਣਾਲੀ ਜੀ. ਐਸ. ਪੀ ਦਾ ਦਰਜਾ ਵਾਪਸ ਲੈ ਲਿਆ ਸੀ| ਭਾਰਤ ਅਮਰੀਕਾ ਦੇ ਦਹਾਕਿਆਂ ਪੁਰਾਣੇ ਜੀ. ਐਸ. ਪੀ ਪ੍ਰੋਗਰਾਮ ਦਾ ਲਾਭਪਾਤਰ ਰਿਹਾ ਹੈ| ਅਮਰੀਕੀ ਸੰਸਦ ਦੇ ਅੰਕੜਿਆਂ ਅਨੁਸਾਰ ਇਕ ਪ੍ਰੋਗਰਾਮ ਦੇ ਕਾਰਨ ਭਾਰਤ ਨੇ 2017 ਵਿੱਚ ਅਮਰੀਕਾ ਨੂੰ 5.7 ਅਰਬ ਡਾਲਰ ਦੀਆਂ ਡਿਊਟੀ ਸ੍ਰੀ ਵਸਤੂਆਂ ਦਾ ਨਿਰਯਾਤ ਕੀਤਾ ਸੀ|ਜ਼ਿਕਰਯੋਗ ਹੈ ਕਿ ਟਰੰਪ ਅਮਰੀਕਾ ਉਤਪਾਦਾਂ ਤੇ ਭਾਰਤ ਵਿਚ ਜ਼ਿਆਦਾ ਟੈਕਸ ਲੱਗਣ ਦਾ ਦੋਸ਼ ਲਗਾਂਦੇ ਰਹੇ ਹਨ| ਅਮਰੀਕਾ ਵਲੋਂ ਭਾਰਤੀ ਸਟੀਲ ਅਤੇ ਐਲੁਮੀਨੀਅਮ ਦੇ ਕੁਝ ਖਾਸ ਉਤਪਾਦਾਂ ਤੇ ਆਯਾਤ ਡਿਊਟੀ ਦੇ ਵਾਧੇ ਦੇ ਫੈਸਲੇ ਦੇ ਬਾਅਦ ਜਵਾਬੀ ਕਾਰਵਾਈ ਦੇ ਤੌਰ ਤੇ ਭਾਰਤ ਨੇ ਵੀ 28 ਅਮਰੀਕੀ ਉਤਪਾਦਾਂ ਤੇ ਟੈਕਸ ਵਧਾ ਦਿੱਤਾ ਹੈ|ਰਾਬਰਟ ਲਾਇਟਹਾਇਜਰ ਨੇ ਕਿਹਾ ਸੀ, ‘ ਅਸੀਂ ਭਾਰਤ ਨੂੰ ਲੈ ਕੇ ਚਿੰਤਾ ਵਿੱਚ ਕਾਫੀ ਸਮਾਂ ਖਰਚ ਕਰ ਦਿੱਤਾ ਹੈ| ਭਾਰਤ ਇਕ ਵੱਡੀ ਅਰਥਵਿਵਸਥਾ ਹੈ ਅਤੇ ਅੱਗੇ ਹੋਰ ਵੱਡੀ ਹੋਵੇਗੀ| ਇਹ ਅਮਰੀਕੀ ਕਿਸਾਨਾਂ ਅਤੇ ਕੰਪਨੀਆਂ ਲਈ ਵੱਡਾ ਮੌਕਾ ਹੈ| ਇਹ ਕਹਿਣ ਦਾ ਬਾਵਜੂਦ ਸਾਡੀਆਂ ਉਨ੍ਹਾਂ ਨਾਲ ਵੱਡੀਆਂ ਸਮੱਸਿਆਵਾਂ ਹਨ|’ਰਾਬਰਟ ਲਾਇਟਹਾਇਜਰ ਦਾ ਇਹ ਬਿਆਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪਾਮਪਿਓ ਦੀ ਭਾਰਤ ਯਾਤਰਾ ਤੋਂ ਪਹਿਲਾਂ ਆਇਆ ਹੈ| ਮਾਇਕ ਪਾਮਪਿਓ 25 ਤੋਂ 27 ਜੂਨ ਤੱਕ ਭਾਰਤ ਦੀ ਯਾਤਰਾ ਤੇ ਹੋਣਗੇ|

VIA PUNJAB