- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਕਿ ਟੈਰਰ ਫੰਡਿੰਗ ਤੇ ਰੋਕ ਲਾਵੇ, ਨਹੀਂ ਤਾਂ ਨਤੀਜੇ ਭੁਗਤਣ ਲਈ ਰਹੇ ਤਿਆਰ : ਐਫ. ਏ. ਐਫ. ਟੀ
ਵਾਸ਼ਿੰਗਟਨ – ਫਾਈਨੈਂਨਸ਼ੀਅਲ ਐਕਸ਼ਨ ਟਾਸਕ ਫੋਰਸ ਦਾ ਕਹਿਣਾ ਹੈ ਕਿ ਪਾਕਿਸਤਾਨ ਟੈਰਰ ਫੰਡਿੰਗ (ਅੱਤਵਾਦੀ ਗੁੱਟਾਂ ਨੂੰ ਮਦਦ ਦੇਣ) ਦੀਆਂ ਰੋਕਾਂ ਵਿੱਚ ਅਸਫਲ ਰਿਹਾ ਹੈ| ਸੰਸਥਾ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਾਕਿਸਤਾਨ ਅਕਤੂਬਰ ਤਕ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰਦਾ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ| ਇਸ ਤਹਿਤ ਪਾਕਿਸਤਾਨ ਨੂੰ ਬਲੈਕਲਿਸਟਡ ਕਰ ਦਿੱਤਾ ਜਾਵੇਗਾ, ਪਾਕਿਸਤਾਨ ਪਹਿਲਾਂ ਤੋਂ ਹੀ ਗ੍ਰੇ ਲਿਸਟ ਵਿੱਚ ਹੈ|.ਐਫ. ਏ. ਟੀ. ਐਫ. ਪੈਰਿਸ ਤੋਂ ਚੱਲਣ ਵਾਲੀ ਗਲੋਬਲ ਬਾਡੀ ਹੈ ਜੋ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ ਤੇ ਲਗਾਮ ਕੱਸਣ ਲਈ ਕੰਮ ਕਰਦੀ ਹੈ| ਸੰਸਥਾ ਨੇ ਔਰਲੈਂਡੋ (ਫਲੋਰੀਡਾ) ਵਿੱਚ ਹੋਈ ਮੀਟਿੰਗ ਮਗਰੋਂ ਕਿਹਾ- ਪਾਕਿਸਤਾਨ ਜਨਵਰੀ ਤਕ ਦਿੱਤੀ ਗਈ ਸਮਾਂ ਸੀਮਾ ਵਿੱਚ ਐਕਸ਼ਨ ਪਲਾਨ ਲਾਗੂ ਨਹੀਂ ਕਰ ਸਕਿਆ| ਇਸ ਦੇ ਬਾਅਦ ਮਈ 2019 ਤਕ ਵੀ ਉਹ ਅਜਿਹਾ ਕਰਨ ਵਿਚ ਅਸਫਲ ਰਿਹਾ| ਸੰਸਥਾ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ- ਜੇਕਰ ਉਹ ਅਕਤੂਬਰ 2019 ਤਕ ਐਕਸ਼ਨ ਪਲਾਨ ਲਾਗੂ ਨਹੀਂ ਕਰ ਸਕਿਆ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ| ਇਸ ਤੇ ਪਾਕਿਸਤਾਨ ਨੇ ਕਿਹਾ- ਉਹ ਗ੍ਰੇ ਲਿਸਟ ਤੋਂ ਬਾਹਰ ਆਉਣ ਲਈ ਨਾ ਸਿਰਫ ਸੰਸਥਾ ਦੇ ਹਰ ਨਿਰਦੇਸ਼ ਤੇ ਅਮਲ ਕਰਨ ਲਈ ਤਿਆਰ ਹੈ ਬਲਕਿ ਆਪਣੇ ਵਲੋਂ ਐਕਸ਼ਨ ਪਲਾਨ ਲਾਗੂ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ|ਐਫ. ਏ. ਟੀ. ਐਫ. ਨੇ ਕਿਹਾ ਕਿ ਪਾਕਿਸਤਾਨ ਆਪਣੇ ਵਲੋਂ ਟੈਰਰ ਫੰਡਿੰਗ ਖਿਲਾਫ ਕਦਮ ਚੁੱਕਣ ਨੂੰ ਲੈ ਕੇ ਜੋ ਵੀ ਕੋਸ਼ਿਸ਼ ਕਰ ਰਿਹਾ ਹੈ, ਉਸ ਨਾਲ ਸਥਿਤੀ ਸਪੱਸ਼ਟ ਨਹੀਂ ਹੋ ਰਹੀ| ਇਸ ਤੇ ਪਾਕਿਸਤਾਨ ਸਰਕਾਰ ਨੇ ਕਿਹਾ-”ਅਸੀਂ ਐਕਸ਼ਨ ਪਲਾਨ ਨੂੰ ਤੈਅ ਸਮਾਂ ਸੀਮਾ ਵਿੱਚ ਲਾਗੂ ਕਰਨ ਲਈ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ| ਐਫ. ਏ. ਟੀ. ਐਫ. ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਅਗਲਾ ਮੁਲਾਂਕਣ ਹੁਣ ਅਕਤੂਬਰ 2019 ਵਿੱਚ ਕਰੇਗੀ|” ਐਫ. ਏ. ਟੀ. ਐਫ. ਨੇ ਪਾਕਿਸਤਾਨ ਨੂੰ ਲੈ ਕੇ ਗ੍ਰੇ ਲਿਸਟ ਵਿੱਚ ਰੱਖਿਆ ਹੈ| ਇਸ ਲਿਸਟ ਵਿੱਚ ਜਿਸ ਵੀ ਦੇਸ਼ ਦੇਣਾ ਨੂੰ ਰੱਖਿਆ ਜਾਂਦਾ ਹੈ, ਉਸ ਨੂੰ ਕਰਜ਼ ਵੱਡਾ ਖਤਰਾ ਸਮਝਿਆ ਜਾਂਦਾ ਹੈ| ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ-ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਐਫ. ਏ. ਟੀ. ਐਫ. ਦਾ ਐਕਸ਼ਨ ਪਲਾਨ ਤੈਅ ਸਮਾਂ ਸੀਮਾ ਵਿੱਚ ਲਾਗੂ ਕਰਨ ਲਈ ਹਰ ਸੰਭਵ ਕਦਮ ਚੁੱਕੇਗਾ|


