- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਖ਼ਿਲਾਫ਼ ਲੜੀ ਮਗਰੋਂ ਸੰਨਿਆਸ ਲਵੇਗਾ ਗੇਲ
ਵੈਸਟ ਇੰਡੀਜ਼ ਦਾ ਸਟਾਰ ਬੱਲੇਬਾਜ਼ ਕ੍ਰਿਸ ਗੇਲ ਅਗਸਤ-ਸਤੰਬਰ ਵਿੱਚ ਭਾਰਤ ਖ਼ਿਲਾਫ਼ ਹੋਣ ਵਾਲੀ ਘਰੇਲੂ ਇੱਕ ਰੋਜ਼ਾ ਅਤੇ ਟੈਸਟ ਲੜੀ ਮਗਰੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। ਗੇਲ ਨੇ ਬੀਤੇ ਮਹੀਨੇ ਕਿਹਾ ਸੀ ਕਿ ਮੌਜੂਦਾ ਵਿਸ਼ਵ ਕੱਪ ਮਗਰੋਂ ਉਹ ਸੰਨਿਆਸ ਲਵੇਗਾ, ਪਰ ਇੱਥੇ ਭਾਰਤ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਇੱਕ ਦਿਨ ਪਹਿਲਾਂ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਕਿਹਾ ਕਿ ਉਸ ਨੇ ਮਨ ਬਦਲ ਲਿਆ ਹੈ। ਗੇਲ ਨੇ ਕਿਹਾ, ‘‘ਅਜੇ ਮੈਂ ਕੁੱਝ ਮੈਚ ਹੋਰ ਖੇਡਣੇ ਹਨ। ਸ਼ਾਇਦ ਇੱਕ ਲੜੀ ਹੋਰ ਖੇਡ ਸਕਦਾ ਹਾਂ। ਮੇਰੀ ਯੋਜਨਾ ਵਿਸ਼ਵ ਕੱਪ ਮਗਰੋਂ ਦੀ ਸੀ। ਮੈਂ ਭਾਰਤ ਖ਼ਿਲਾਫ਼ ਇੱਕ ਟੈਸਟ ਮੈਚ ਵੀ ਖੇਡ ਸਕਦਾ ਹਾਂ ਅਤੇ ਸ਼ਾਇਦ ਮੈਂ ਭਾਰਤ ਖ਼ਿਲਾਫ਼ ਇੱਕ ਰੋਜ਼ਾ ਵੀ ਖੇਡਾਂਗਾ। ਮੈਂ ਟੀ-20 ਨਹੀਂ ਖੇਡਾਂਗਾ। ਵਿਸ਼ਵ ਕੱਪ ਮਗਰੋਂ ਮੇਰੀ ਇਹੀ ਯੋਜਨਾ ਹੈ।’’ ਵੈਸਟ ਇੰਡੀਜ਼ ਦੇ ਮੀਡੀਆ ਮੈਨੇਜਰ ਫਿਲਿਪ ਸਪੂਨਰ ਨੇ ਮਗਰੋਂ ਪੁਸ਼ਟੀ ਕੀਤੀ ਕਿ ਗੇਲ ਕੌਮੀ ਟੀਮ ਲਈ ਆਖ਼ਰੀ ਲੜੀ ਭਾਰਤ ਖ਼ਿਲਾਫ਼ ਖੇਡੇਗਾ। ਭਾਰਤ ਦੇ ਵੈਸਟ ਇੰਡੀਜ਼ ਦੌਰੇ ਵਿੱਚ ਤਿੰਨ ਟੀ-20 ਕੌਮਾਂਤਰੀ, ਤਿੰਨ ਇੱਕ ਰੋਜ਼ਾ ਅਤੇ ਦੋ ਟੈਸਟ ਮੈਚ ਸ਼ਾਮਲ ਹਨ। ਟੀ-20 ਕੌਮਾਂਤਰੀ ਮੈਚਾਂ ਵਿੱਚ ਭਾਰਤ ਦੌਰੇ ਦੀ ਸ਼ੁਰੂਆਤ ਤਿੰਨ ਅਗਸਤ ਨੂੰ ਕਰੇਗਾ, ਜਿਸ ਮਗਰੋਂ ਇੱਕ ਰੋਜ਼ਾ ਅੱਠ ਅਗਸਤ ਤੋਂ ਅਤੇ ਫਿਰ ਟੈਸਟ ਮੈਚ 22 ਅਗਸਤ ਤੋਂ ਤਿੰਨ ਸਤੰਬਰ ਤੱਕ ਖੇਡੇ ਜਾਣਗੇ।


