ਰੌਬਰਟ ਮੂਲਰ ਆਪਣੀ ਰਿਪੋਰਟ ਤੇ ਗਵਾਹੀ ਦੇਣ ਲਈ ਤਿਆਰ

ਅਮਰੀਕਾ ਦੇ ਵਿਸ਼ੇਸ਼ ਵਕੀਲ ਰੌਬਰਟ ਮੂਲਰ 2016 ਵਿਚ ਦੇਸ਼ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਦਖਲ ਦੇ ਮਾਮਲੇ ਵਿਚ ਆਪਣੀ ਰਿਪੋਰਟ ‘ਤੇ 17 ਜੁਲਾਈ ਨੂੰ ਗਵਾਹੀ ਦੇਣ ਲਈ ਤਿਆਰ ਹੋਏ ਹਨ। ਪ੍ਰਤੀਨਿਧੀ ਸਭਾ ਦੀ ਨਿਆਂਇਕ ਅਤੇ ਖੁਫੀਆ ਕਮੇਟੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕਮੇਟੀ ਦੇ ਪ੍ਰਧਾਨ ਐਡਮ ਸ਼ਿਫ ਨੇ ਟਵੀਟ ਕੀਤਾ,”ਰੌਬਰਟ ਮੂਲਰ ਸੰਮਨ ਜਾਰੀ ਹੋਣ ਦੇ ਬਾਅਦ ਕਾਂਗਰਸ ਸਾਹਮਣੇ ਗਵਾਹੀ ਦੇਣ ਲਈ ਤਿਆਰ ਹੋ ਗਏ ਹਨ।” ਉਨ੍ਹਾਂ ਨੇ ਲਿਖਿਆ,”ਟਰੰਪ ਨੂੰ ਜੇਤੂ ਬਣਾਉਣ ਲਈ ਰੂਸ ਨੇ ਸਾਡੇ ਲੋਕਤੰਤਰ ‘ਤੇ ਹਮਲਾ ਕੀਤਾ। ਟਰੰਪ ਨੇ ਇਸ ਦਾ ਸਵਾਗਤ ਕੀਤਾ ਅਤੇ ਉਸ ਮਦਦ ਦੀ ਵਰਤੋਂ ਕੀਤੀ। ਜਿਵੇਂ ਮੂਲਰ ਨੇ ਕਿਹਾ ਹਰੇਕ ਅਮਰੀਕੀ ਨੂੰ ਇਸ ਨਾਲ ਚਿੰਤਤ ਹੋਣਾ ਚਾਹੀਦਾ ਹੈ ਅਤੇ ਹੁਣ ਹਰੇਕ ਅਮਰੀਕੀ ਨੂੰ ਇਹ ਸਿੱਧਾ ਮੂਲਰ ਕੋਲੋਂ ਸੁਣਨ ਲਈ ਮਿਲੇਗਾ।

VIA PUNJAB