- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਕ੍ਰਿਕਟ ਟੈਸਟ ਮੈਚ ਅੱਜ
ਪਰਥ – ਪਿੱਚ ’ਤੇ ਜ਼ਿਆਦਾ ਘਾਹ ਦੇਖ ਕੇ ਪਹਿਲਾਂ ਭਾਰਤ ਦੀਆਂ ਜ਼ਿਆਦਾਤਰ ਟੀਮਾਂ ਚਿੰਤਤ ਹੋ ਜਾਂਦੀਆਂ ਸਨ ਪਰ ਵਿਰਾਟ ਕੋਹਲੀ ਦੀ ਟੀਮ ਭਲਕੇ ਸ਼ੁੱਕਰਵਾਰ ਨੂੰ ਜਦੋਂ ਇੱਥੇ ਨਵੇਂ ਆਪਟਸ ਸਟੇਡੀਅਮ ਦੀ ਤੇਜ਼ ਅਤੇ ਉਛਾਲ ਵਾਲੀ ਪਿੱਚ ’ਤੇ ਖੇਡਣ ਲਈ ਉਤਰੇਗੀ ਤਾਂ ਉਸ ਦਾ ਟੀਚਾ ਆਸਟਰੇਲੀਆ ਨੂੰ ਉਸੇ ਦੇ ਜਾਲ ਵਿੱਚ ਫਸਾ ਕੇ ਚਾਰ ਮੈਚਾਂ ਦੀ ਲੜੀ ’ਚ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਣਾ ਹੋਵੇਗਾ। ਇਸ ਨਵੇਂ ਟੈਸਟ ਸਥੱਲ ਦੀ ਪਿੱਚ ’ਤੇ ਹਰੀ ਘਾਹ ਦੇਖ ਕੇ ਭਾਰਤੀ ਟੀਮ ਚਿੰਤਤ ਨਹੀਂ ਹੋਈ ਬਲਕਿ ਉਹ ਇਸ ਨੂੰ ਇਕ ਮੌਕੇ ਦੇ ਰੂਪ ਵਿੱਚ ਦੇਖ ਰਿਹਾ ਸੀ। ਭਾਰਤ ਕੋਲ ਤੇਜ਼ ਗੇਂਦਬਾਜ਼ੀ ਵਿੱਚ ਸਮਰੱਥ ਹਮਲਾਵਰ ਹਨ ਤੇ ਇਸ ਵਾਸਤੇ ਕੋਹਲੀ ਨੇ ਪਿੱਚ ਨੂੰ ਦੇਖ ਕੇ ਕਿਹਾ ਕਿ ਉਹ ਇੱਥੋਂ ਦੀ ਪਿੱਚ ਦੇਖ ਕੇ ਚਿੰਤਤ ਹੋਣ ਦੀ ਬਜਾਏ ਰੋਮਾਂਚਿਤ ਹਨ। ਕਿਊਰੇਟਰ ਬਰੈੱਟ ਸਿਪਥੋਰਪ ਨੇ ਉਛਾਲ ਵਾਲੀ ਪਿੱਚ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਆਸਟਰੇਲੀਆ ਦਾ ਇਹ ਦਾਅ ਉਸ ’ਤੇ ਉਲਟਾ ਪੈ ਸਕਦਾ ਹੈ। ਭਾਰਤ ਹੁਣ ਇਸ ਤਰ੍ਹਾਂ ਦੀਆਂ ਪਿੱਚਾਂ ’ਤੇ ਖੇਡਣ ਤੋਂ ਘਬਰਾਉਂਦਾ ਨਈ ਅਤੇ ਉਹ ਇੱਥੇ 2-0 ਨਾਲ ਬੜ੍ਹਤ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗਾ। ਭਾਰਤ ਨੇ ਐਡੀਲੇਡ ’ਚ ਪਹਿਲਾ ਟੈਸਟ ਮੈਚ 31 ਦੌੜਾਂ ਨਾਲ ਜਿੱਤਿਆ ਸੀ। ਵਾਕਾ ਦੇ ਪੁਰਾਣੇ ਮੈਦਾਨ ਦੀ ਪਿੱਚ ਨੂੰ ਹਮੇਸ਼ਾਂ ਤੇਜ਼ ਗੇਂਦਬਾਜ਼ਾਂ ਪੱਖੀ ਮੰਨਿਆ ਜਾਂਦਾ ਸੀ ਅਤੇ ਇੱਥੇ ਨਵੇਂ ਮੈਦਾਨ ’ਤੇ ਵੀ ਉਸੇ ਰਵਾਇਤ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਟੇਡੀਅਮ ’ਤੇ ਇਹ ਪਹਿਲਾ ਟੈਸਟ ਮੈਚ ਹੋਵੇਗਾ। ਪਿੱਚ ’ਤੇ ਘਾਹ ਹੋਣ ਕਾਰਨ ਦੋਵੇਂ ਟੀਮਾਂ ਨੂੰ ਨਿਸ਼ਚਿਤ ਤੌਰ ’ਤੇ ਆਪਣੀ ਰਣਨੀਤੀ ਬਦਲਣੀ ਹੋਵੇਗੀ। ਭਾਰਤ ਨੂੰ ਹਰ ਹਾਲ ਵਿੱਚ ਆਪਣੇ ਆਖ਼ਰੀ ਗਿਆਰਾਂ ਖਿਡਾਰੀਆਂ ਵਿੱਚ ਬਦਲਾਅ ਕਰਨਾ ਹੋਵੇਗਾ ਕਿਉਂਕਿ ਉਸ ਦੇ ਦੋ ਖਿਡਾਰੀ ਜ਼ਖ਼ਮੀ ਹੋਣ ਕਾਰਨ ਬਾਹਰ ਹੋ ਗਏ ਹਨ। ਭਾਰਤ ਨੇ ਦੂਜੇ ਟੈਸਟ ਮੈਚ ਲਈ 13 ਮੈਂਬਰੀ ਟੀਮ ਦੀ ਚੋਣ ਕੀਤੀ ਜਿਸ ਵਿੱਚ ਆਰ ਅਸ਼ਵਿਨ ਅਤੇ ਰੋਹਿਤ ਸ਼ਰਮਾ ਨਹੀਂ ਹਨ। ਅਸ਼ਵਿਨ ਪੇਟ ਦੀਆਂ ਮਾਂਸਪੇਸ਼ੀਆਂ ’ਚ ਖਿੱਚ ਅਤੇ ਰੋਹਿਤ ਪਿੱਠ ਦੇ ਦਰਦ ਕਾਰਨ ਬਾਹਰ ਹੋਏ ਹਨ। ਰੋਹਿਤ ਦੂਜੇ ਟੈਸਟ ਮੈਚ ਤੋਂ ਪਹਿਲਾਂ ਦੋਵੇਂ ਦਿਨ ਅਭਿਆਸ ਸੈਸ਼ਨ ’ਚ ਭਾਗ ਨਹੀਂ ਲੈ ਸਕਿਆ ਸੀ। ਅਸ਼ਵਿਨ ਨੇ ਵੀ ਬੁੱਧਵਾਰ ਨੂੰ ਅਭਿਆਸ ਵਿੱਚ ਹਿੱਸਾ ਨਹੀਂ ਲਿਆ। ਉਹ ਅੱਜ ਵਾਰਮਅਪ ਦੌਰਾਨ ਹਾਜ਼ਰ ਸਨ ਪਰ ਉਸ ਨੇ ਨੈੱਟ ’ਤੇ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਨਹੀਂ ਕੀਤੀ। ਇਸ ਦੌਰਾਨ ਪ੍ਰਿਥਵੀ ਸ਼ਾਅ ਸੱਟ ਕਾਰਨ ਇਸ ਮੈਚ ਵਿੱਚ ਨਹੀਂ ਖੇਡ ਸਕੇਗਾ ਅਤੇ ਇਸ ਤਰ੍ਹਾਂ ਕੇਐੱਲ ਰਾਹੁਲ ਅਤੇ ਮੁਰਲੀ ਵਿਜੇ ਨੂੰ ਹੀ ਪਾਰੀ ਦਾ ਆਗਾਜ਼ ਕਰਨਾ ਹੋਵੇਗਾ।


