ਟਰੰਪ ਦੇ ਸਾਬਕਾ ਵਕੀਲ ਕੋਹੇਨ ਨੂੰ 3 ਸਾਲ ਦੀ ਸਜ਼ਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਅਟਾਰਨੀ ਜਨਰਲ ਮਾਈਕਲ ਕੋਹੇਨ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ| ਕੋਹੇਨ ਤੇ ਚੋਣ ਮੁਹਿੰਮ ਦੌਰਾਨ ਫੰਡ ਦੀ ਦੁਰਵਰਤੋਂ ਕਰਨ ਸਮੇਤ ਵੱਖ-ਵੱਖ ਅਪਰਾਧਾਂ ਵਿਚ ਉਨ੍ਹਾਂ ਦੋ ਔਰਤਾਂ ਦੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਪੈਸੇ ਦੇਣ ਦਾ ਵੀ ਦੋਸ਼ ਹੈ ਜਿਨ੍ਹਾਂ ਨਾਲ ਅਮਰੀਕੀ ਰਾਸ਼ਟਰਪਤੀ ਦੇ ਸਬੰਧ ਸਨ| ਕੋਹੇਨ ਤੇ ਦੋਸ਼ ਹੈ ਕਿ ਉਸ ਨੇ ਟਰੰਪ ਦੇ ਅਫੇਅਰਜ਼ ਲੁਕਾਉਣ ਲਈ ਇਸਤਗਾਸਾ ਪੱਖ ਨੂੰ ਪੈਸੇ ਦਿੱਤੇ| ਅਦਾਲਤ ਵਿਚ ਕੋਹੇਨ ਨੇ ਕਿਹਾ,”ਹਾਲ ਵਿਚ ਹੀ ਰਾਸ਼ਟਰਪਤੀ ਨੇ ਇਕ ਬਿਆਨ ਟਵੀਟ ਕਰਦਿਆਂ ਮੈਨੂੰ ਕਮਜ਼ੋਰ ਕਿਹਾ ਅਤੇ ਉਹ ਸਹੀ ਸਨ ਪਰ ਉਹ ਵੱਖਰਾ ਕਾਰਨ ਸੀ| ਅਜਿਹਾ ਇਸ ਲਈ ਹੋਇਆ ਕਿਉਂਕਿ ਮੈਨੂੰ ਲੱਗਦਾ ਸੀ ਕਿ ਟਰੰਪ ਦੀਆਂ ਗਲਤ ਗਤੀਵਿਧੀਆਂ ਨੂੰ ਢੱਕਣਾ ਮੇਰਾ ਕੰਮ ਹੈ|” ਇੱਥੇ ਦੱਸ ਦਈਏ ਕਿ ਕੋਹੇਨ ਨੂੰ ਸਜ਼ਾ ਦੇ ਨਾਲ-ਨਾਲ ਦੋ ਬਿਲੀਅਨ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ| ਕੋਹੇਨ ਨੇ ਕਿਹਾ ਕਿ ਆਪਣੇ ਨਿੱਜੀ ਵਤੀਰੇ ਅਤੇ ਅਮਰੀਕੀ ਰਾਸ਼ਟਰਪਤੀ ਨਾਲ ਸਬੰਧਤ ਵਤੀਰੇ ਦੇ ਬਾਰੇ ਵਿਚ ਜੋ ਕੁਝ ਆਪਣਾ ਜੁਰਮ ਕਬੂਲ ਕੀਤਾ ਹੈ ਮੈਂ ਉਨ੍ਹਾਂ ਸਾਰਿਆਂ ਦੀ ਜ਼ਿੰਮੇਵਾਰੀ ਲੈਂਦਾ ਹਾਂ| 52 ਸਾਲਾ ਕੋਹੇਨ ਨੂੰ ਨਿਊਯਾਰਕ ਦੇ ਦੱਖਣੀ ਜ਼ਿਲੇ ਦੇ ਜ਼ਿਲਾ ਜੱਜ ਨੇ 36 ਮਹੀਨੇ ਕੈਦ ਦੀ ਸਜ਼ਾ ਸੁਣਾਈ| ਅਮਰੀਕੀ ਜ਼ਿਲ੍ਹਾ ਜੱਜ ਵਿਲੀਅਮ ਪੌਲੇ ਨੇ ਕੋਹੇਨ ਨੂੰ ਵਿਸ਼ੇਸ਼ ਵਕੀਲ ਰੌਬਰਟ ਮੂਲਰ ਦੇ ਦੋਸ਼ ਵਿਚ ਵੀ ਦੋ ਮਹੀਨੇ ਦੀ ਵਧੀਕ ਸਜ਼ਾ ਸੁਣਾਈ| ਮੂਲਰ 2016 ਦੀਆਂ ਚੋਣਾਂ ਵਿਚ ਰੂਸ ਦੇ ਦਖਲ ਦੀ ਜਾਂਚ ਕਰ ਰਹੇ ਹਨ|

VIA PUNJAB