ਰਾਸ਼ਟਰਪਤੀ ਦੇ ਅਹੁਦੇ ਲਈ ਦੋਬਾਰਾ ਚੋਣਾਂ ਲੜਨਗੇ ਡੋਨਾਲਡ ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ 18 ਜੂਨ ਨੂੰ ਇਕ ਰੈਲੀ ਵਿੱਚ ਰਾਸ਼ਟਰਪਤੀ ਅਹੁਦੇ ਲਈ ਦੋਬਾਰਾ ਚੋਣਾਂ ਲੜਨ ਦੀ ਅਧਿਕਾਰਕ ਘੋਸ਼ਣਾ ਕਰਨਗੇ| ਇਸ ਰੈਲੀ ਵਿੱਚ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹੋਵੇਗੀ| ਇੱਥੇ 2020 ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣੀਆਂ ਹਨ| ਟਰੰਪ ਨੇ ਟਵਿੱਟਰ ਤੇ ਕਿਹਾ ਕਿ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਉਨ੍ਹਾਂ ਦੀ ਪਤਨੀ ਕਰੇਨ ਵੀ ਆਰਲਾਂਡੋ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ| ਟਰੰਪ ਨੇ ਕਿਹਾ,”ਮੈਂ ਫਸਟ ਲੇਡੀ ਮੇਲਾਨੀਆ, ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਸੈਕੰਡ ਲੇਡੀ ਕਰੇਨ ਪੇਂਸ ਨਾਲ ਆਰਲਾਂਡੋ ਵਿੱਚ 18 ਜੂਨ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਦਾ ਐਲਾਨ ਕਰਾਂਗਾ| ਇਸ ਇਤਿਹਾਸਕ ਰੈਲੀ ਵਿੱਚ ਸਾਡੇ ਨਾਲ ਸ਼ਾਮਲ ਹੋਣਾ|”
ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਬਣਨ ਲਈ ਕਈ ਸ਼ਰਤਾਂ ਤੇ ਖਰੇ ਉਤਰਨ ਦੀ ਜ਼ਰੂਰਤ ਹੁੰਦੀ ਹੈ|

VIA PUNJAB