ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਅੰਬੈਸੀ ਵਿੱਚ ਲਗਾਈ ਅੱਗ

ਮੈਕਸੀਕੋ ਸਿਟੀ – ਮੱਧ ਅਮਰੀਕੀ ਦੇਸ਼ ਹੋਂਡੁਰਾਸ ਦੀ ਰਾਜਧਾਨੀ ਟੇਗੁਸਿਗਲਪਾ ਵਿੱਚ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਅਮਰੀਕੀ ਅੰਬੈਸੀ ਦੀ ਇਮਾਰਤ ਦੇ ਮੁੱਖ ਹਿੱਸੇ ਵਿੱਚ ਅੱਗ ਲਗਾ ਦਿੱਤੀ| ਸਥਾਨਕ ਮੀਡੀਆ ਮੁਤਾਬਕ ਇਹ ਘਟਨਾ ਵਾਪਰੀ| ਰਿਪੋਰਟਾਂ ਮੁਤਾਬਕ ਕੁੱਝ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਟਾਇਰ ਲਿਆ ਕੇ ਇਮਾਰਤ ਦੇ ਮੁੱਖ ਗੇਟ ਨੂੰ ਅੱਗ ਲਗਾ ਦਿੱਤੀ| ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਤੁਰੰਤ ਕਾਬੂ ਪਾ ਲਿਆ| ਇਕ ਹੋਰ ਮੀਡੀਆ ਰਿਪੋਰਟ ਮੁਤਾਬਕ ਇਮਾਰਤ ਨੂੰ ਅੱਗ ਲਗਾਉਣ ਵਾਲੇ ਇਕ ਪ੍ਰਦਰਸ਼ਨਕਾਰੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ| ਜ਼ਿਕਰਯੋਗ ਹੈ ਕਿ ਹੋਂਡੁਰਾਸ ਵਿੱਚ ਮੈਡੀਕਲ ਅਤੇ ਸਿੱਖਿਆ ਸੰਬੰਧੀ ਖੇਤਰਾਂ ਦੇ ਨਿੱਜੀਕਰਣ ਨੂੰ ਲੈ ਕੇ ਚੁੱਕੇ ਗਏ ਕਦਮਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ| ਮੈਡੀਕਲ ਅਤੇ ਸਿੱਖਆ ਸੰਬੰਧੀ ਖੇਤਰਾਂ ਦੇ ਨਿੱਜੀਕਰਣ ਦਾ ਪ੍ਰਸਤਾਵ ਰਾਸ਼ਟਰਪਤੀ ਜੁਆਨ ਓਰਲੈਂਡੋ ਹਰਨਾਂਡਿਜ ਨੇ ਸੁਝਾਇਆ ਸੀ, ਜਿਨ੍ਹਾਂ ਨੂੰ ਅਮਰੀਕਾ ਦਾ ਮੁੱਖ ਸਹਿਯੋਗੀ ਮੰਨਿਆ ਜਾਂਦਾ ਹੈ|

VIA PUNJAB