- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਹੁਲ ਸਿਖਰਲੇ ਦਸ ਬੱਲੇਬਾਜ਼ਾਂ ’ਚ ਸ਼ਾਮਲ
ਭਾਰਤੀ ਟੀਮ ’ਚ ਵਾਪਸੀ ਕਰਨ ਵਾਲਾ ਲੋਕੇਸ਼ ਰਾਹੁਲ ਜਾਰੀ ਹੋਈ ਤਾਜ਼ਾ ਆਈਸੀਸੀ ਟੀ-20 ਕੌਮਾਂਤਰੀ ਰੈਂਕਿੰਗ ’ਚ ਸਿਖਰਲੇ ਦਸ ਬੱਲੇਬਾਜ਼ਾਂ ’ਚ ਸ਼ਾਮਲ ਇੱਕਲੌਤਾ ਭਾਰਤੀ ਖਿਡਾਰੀ ਹੈ ਜਦਕਿ ਅਫਗਾਨਿਸਤਾਨ ਦਾ ਹਜਰਤੁੱਲ੍ਹਾ ਜਜਾਈ 31 ਥਾਵਾਂ ਦੀ ਛਾਲ ਮਾਰ ਕੇ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ।ਰਾਹੁਲ ਨੇ ਹਾਲ ਹੀ ’ਚ ਆਸਟਰੇਲੀਆ ਖ਼ਿਲਾਫ ਸਮਾਪਤ ਹੋਈ ਦੋ ਮੈਚਾਂ ਦੀ ਟੀ-20 ਲੜੀ ’ਚ 47 ਤੇ 50 ਦੌੜਾਂ ਬਣਾ ਕੇ ਸ਼ਾਨਦਾਰ ਵਾਪਸੀ ਕੀਤੀ। ਇਸ ਤੋਂ ਪਹਿਲਾਂ ਉਹ ਚੈਟ ਸ਼ੋਅ ਵਿਵਾਦ ਤੋਂ ਬਾਅਦ ਖਰਾਬ ਦੌਰ ’ਚੋਂ ਲੰਘ ਰਿਹਾ ਸੀ। ਉਸ ਨੂੰ ਚਾਰ ਥਾਵਾਂ ਦਾ ਫਾਇਦਾ ਹੋਇਆ ਹੈ ਅਤੇ ਉਹ 769 ਅੰਕ ਲੈ ਕੇ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਜਿਨ੍ਹਾਂ ਹੋਰ ਦੋ ਭਾਰਤੀ ਬੱਲੇਬਾਜ਼ਾਂ ਨੂੰ ਰੈਂਕਿੰਗ ’ਚ ਥਾਂ ਮਿਲੀ ਹੈ ਉਨ੍ਹਾਂ ’ਚ ਵਿਰਾਟ ਕੋਹਲੀ (17ਵਾਂ) ਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ (56ਵੇਂ) ਸ਼ਾਮਲ ਹਨ।ਤੇਜ਼ ਗੇਂਦਬਾਜ਼ਾਂ ’ਚ ਜਸਪ੍ਰੀਤ ਬਮਰਾਹ (12 ਸਥਾਨ ਦੇ ਫਾਇਦੇ ਨਾਲ 15ਵੇਂ ਸਥਾਨ ’ਤੇ) ਅਤੇ ਖੱਬੇ ਹੱਥ ਦਾ ਸਪਿੰਨਰ ਕ੍ਰਨਾਲ ਪਾਂਡਿਆ (18 ਸਥਾਨ ਦੇ ਫਾਇਦੇ ਨਾਲ 43ਵੇਂ ਸਥਾਨ ’ਤੇ) ਨੂੰ ਵੀ ਫਾਇਦਾ ਮਿਲਿਆ ਹੈ ਹਾਲਾਂਕਿ ਚਾਈਨਾਮੈਨ ਕੁਲਦੀਪ ਯਾਦਵ ਦੋ ਸਥਾਨ ਦੇ ਨੁਕਸਾਨ ਨਾਲ ਚੌਥੇ ਸਥਾਨ ’ਤੇ ਹੈ। ਹੋਰਨਾਂ ਖਿਡਾਰੀਆਂ ’ਚ ਆਸਟਰੇਲਿਆਈ ਬੱਲੇਬਾਜ਼ ਗਲੇਨ ਮੈਕਸਵੈੱਲ ਭਾਰਤ ਖ਼ਿਲਾਫ਼ ਲੜੀ ’ਚ ਕੀਤੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਦੋ ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ।ਇਸੇ ਤਰ੍ਹਾਂ ਹਜਰਤੁੱਲ੍ਹਾ ਨੂੰ ਅਫਗਾਨਿਸਤਾਨ ਦੀ ਆਇਰਲੈਂਡ ਖ਼ਿਲਾਫ਼ ਲੜੀ ’ਚ 3-0 ਦੀ ਜਿੱਤ ਦੌਰਾਨ ਕੁੱਲ 204 ਦੌੜਾਂ ਬਣਾਉਣ ਬਦਲੇ 31 ਸਥਾਨ ਦਾ ਫਾਇਦਾ ਹੋਇਆ ਅਤੇ ਉਹ ਕਰੀਅਰ ਦੀ ਸਰਵੋਤਮ ਰੈਂਕਿੰਗ 7ਵੇਂ ਸਥਾਨ ’ਤੇ ਪਹੁੰਚ ਗਿਆ। ਇਸ ਲੜੀ ’ਚ ਉਸ ਨੇ ਨਾਬਾਦ 162 ਦੌੜਾਂ ਦੀ ਪਾਰੀ ਵੀ ਖੇਡੀ ਜੋ ਟੀ-20 ਕੌਮਾਂਤਰੀ ਕ੍ਰਿਕਟ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਆਸਟਰੇਲੀਆ ਦੇ ਡਾਰਸੀ ਸ਼ਾਰਟ ਨੂੰ ਅੱਠ ਸਥਾਨ ਦਾ ਫਾਇਦਾ ਹੋਇਆ ਹੈ ਤੇ ਉਹ ਬੱਲੇਬਾਜ਼ਾਂ ਦੀ ਸੂਚੀ ’ਚ ਅੱਠਵੇਂ ਸਥਾਨ ’ਤੇ ਹੈ ਜਦਕਿ ਨਾਥਨ ਕੂਲਟਰ ਨਾਈਲ ਗੇਂਦਬਾਜ਼ਾਂ ਦੀ ਸੂਚੀ ’ਚ ਚਾਰ ਸਥਾਨ ਦੇ ਫਾਇਦੇ ਨਾਲ 45ਵੇਂ ਸਥਾਨ ’ਤੇ ਹੈ।


