- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਤੇ ਆਸਟਰੇਲੀਆ ਵਿਚਾਲੇ ਇੱਕ ਰੋਜ਼ਾ ਮੈਚਾਂ ਦੀ ਲੜੀ ਅੱਜ ਤੋਂ
ਹੈਦਰਾਬਾਦ – ਭਾਰਤੀ ਕ੍ਰਿਕਟ ਟੀਮ ਭਲਕੇ ਦੋ ਮਾਰਚ ਤੋਂ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋ ਰਹੀ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ’ਚ ਵੀ ਤਜਰਬੇ ਕਰਨੇ ਜਾਰੀ ਰੱਖੇਗੀ ਤਾਂ ਜੋ ‘ਵਿਸ਼ਵ ਕੱਪ ਟੀਮ’ ’ਚ ਥਾਂ ਪੱਕੀ ਹੋ ਸਕੇ। ਟੀਮ ਹੌਲੀ ਹੌਲੀ ਵਿਸ਼ਵ ਕੱਪ ਦੇ ਰੰਗ ’ਚ ਰੰਗ ਰਹੀ ਹੈ। ਕੋਹਲੀ ਨੇ ਬੰਗਲੁਰੂ ’ਚ ਮਿਲੀ ਹਾਰ ਤੋਂ ਬਾਅਦ ਕਿਹਾ, ‘ਹਰ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਬਿਹਤਰ ਕਰਨਾ ਚਾਹੁੰਦੀ ਹੈ ਅਤੇ ਅਸੀਂ ਇੱਕ ਰੋਜ਼ਾ ਲੜੀ ’ਚ ਵੀ ਇਹੀ ਸਿਲਸਿਲਾ ਜਾਰੀ ਰੱਖਾਂਗੇ, ਪਰ ਫਿਰ ਵੀ ਅਸੀਂ ਹਰ ਮੈਚ ਜਿੱਤਣਾ ਚਾਹੁੰਦੇ ਹਾਂ।’ ਇਸ ਪੰਜ ਮੈਚਾਂ ਦੀ ਲੜੀ ’ਚ ਘੱਟ ਤੋਂ ਘੱਟ ਚਾਰ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਿਆ ਜਾਵੇਗਾ ਅਤੇ ਚੰਗੇ ਪ੍ਰਦਰਸ਼ਨ ਤੋਂ ਤੈਅ ਹੋਵੇਗਾ ਕਿ ਕੋਈ ਖਿਡਾਰੀ ਵਿਸ਼ਵ ਕੱਪ ਟੀਮ ’ਚ ਸ਼ਾਮਲ ਹੋਵੇਗਾ ਜਾਂ ਨਹੀਂ। ਲੋਕੇਸ਼ ਰਾਹੁਲ, ਰਿਸ਼ਭ ਪੰਮ, ਵਿਜੈ ਸ਼ੰਕਰ ਅਤੇ ਸਿੱਧਾਰਥ ਕੌਲ ਇਹ ਚਾਰ ਖਿਡਾਰੀ ਹਨ ਜੋ ਬਰਤਾਨੀਆ ਜਾਣ ਵਾਲੀ 15 ਮੈਂਬਰੀ ਟੀਮ ’ਚ ਦੋ ਸਥਾਨ ਹਾਸਲ ਕਰਨ ਲਈ ਜੱਦੋ-ਜਹਿਦ ਕਰਨਗੇ। ਹਾਲਾਂਕਿ ਕਈਆਂ ਦਾ ਮੰਨਣਾ ਹੈ ਕਿ ਦਿਨੇਸ਼ ਕਾਰਤਿਕ ਨੂੰ ਵੀ ਟੀਮ ’ਚ ਥਾਂ ਬਣਾਉਣ ਦੇ ਮੌਕੇ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ ਅਤੇ ਉਹ ਇਨ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ ’ਤੇ ਨਜ਼ਰ ਰੱਖੇਗਾ। ਇਨ੍ਹਾਂ ਚਾਰ ਖਿਡਾਰੀਆਂ ਲਈ ਇਹ ਪੰਜ ਮੈਚ ਪ੍ਰੀਖਿਆ ਦੀ ਘੜੀ ਹੋਣਗੇ ਅਤੇ ਆਖਰੀ ਇੱਕਰੋਜ਼ਾ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਉਹ ਆਪਣੇ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁਣਗੇ।


