- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੋਹਿਤ ਨੇ ਜੈਸੂਰਿਆ ਦਾ ਰਿਕਾਰਡ ਤੋੜਿਆ
ਕਟਕ – ਭਾਰਤ ਦੇ ਰੋਹਿਤ ਸ਼ਰਮਾ ਨੇ ਅੱਜ ਤਿੰਨਾਂ ਵੰਨਗੀਆਂ ਵਿੱਚ ਸਲਾਮੀ ਬੱਲੇਬਾਜ਼ ਵਜੋਂ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਸਨਤ ਜੈਸੂਰਿਆ ਦੇ 22 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ। ਵੈਸਟ ਇੰਡੀਜ਼ ਖ਼ਿਲਾਫ਼ ਇੱਥੇ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਵਿੱਚ ਖੇਡਣ ਤੋਂ ਪਹਿਲਾਂ ਰੋਹਿਤ ਇਸ ਸਾਬਕਾ ਸ੍ਰੀਲੰਕਾਈ ਖਿਡਾਰੀ ਨੂੰ ਪਛਾੜਣ ਤੋਂ ਸਿਰਫ਼ ਨੌਂ ਦੌੜਾਂ ਪਿੱਛੇ ਸੀ, ਜਿਸ ਨੇ 1997 ਵਿੱਚ ਕੈਲੰਡਰ ਸਾਲ ਦੌਰਾਨ 2387 ਦੌੜਾਂ ਬਣਾਈਆਂ ਸਨ। ਰੋਹਿਤ ਨੇ ਸ਼ੈਲਡਨ ਕੋਟਰੇਲ ਦੀ ਗੇਂਦ ’ਤੇ ਇੱਕ ਦੌੜ ਲੈ ਕੇ ਸਾਬਕਾ ਸ੍ਰੀਲੰਕਾਈ ਕਪਤਾਨ ਦਾ ਰਿਕਾਰਡ ਤੋੜਿਆ। ਮੁੰਬਈ ਦੇ ਇਸ ਖਿਡਾਰੀ ਨੇ ਬਾਰਾਬਤੀ ਸਟੇਡੀਅਮ ਵਿੱਚ 63 ਦੌੜਾਂ (63 ਗੇਂਦਾਂ) ਦੀ ਪਾਰੀ ਖੇਡ ਕੇ ਇਸ ਸਾਲ 2442 ਦੌੜਾਂ ਬਣਾਈਆਂ। ਇਸ ਬੱਲੇਬਾਜ਼ ਨੇ 47 ਪਾਰੀਆਂ ਵਿੱਚ 53.08 ਦੀ ਔਸਤ ਨਾਲ ਸਾਲ ਵਿੱਚ ਸਾਰੀਆਂ ਵੰਨਗੀਆਂ ਵਿੱਚ ਦਸ ਸੈਂਕੜੇ ਅਤੇ ਇੰਨੇ ਹੀ ਨੀਮ ਸੈਂਕੜੇ ਜੜੇ ਹਨ। ਜਿਨ੍ਹਾਂ ਸਲਾਮੀ ਬੱਲੇਬਾਜ਼ਾਂ ਨੇ ਇੱਕ ਸੈਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਨ੍ਹਾਂ ਵਿੱਚ ਵੀਰੇਂਦਰ ਸਹਿਵਾਗ (2355 ਦੌੜਾਂ, ਸਾਲ 2008) ਅਤੇ ਮੈਥਿਊ ਹੇਡਨ (2349 ਦੌੜਾਂ, ਸਾਲ 2003) ਸ਼ਾਮਲ ਹਨ। ਉਹ ਇੱਕ ਰੋਜ਼ਾ ਵਿੱਚ ਵੀ ਸਲਾਮੀ ਬੱਲੇਬਾਜ਼ ਵਜੋਂ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ 1490 ਦੌੜਾਂ ਬਣਾ ਕੇ ਚੋਟੀ ’ਤੇ ਹੈ।


