- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੀਏਂਡਰ ਪੇਸ ਨੇ ਟੈਨਿਸ ਖਿਤਾਬ ਜਿੱਤਿਆ
ਨਵੀਂ ਦਿੱਲੀ – ਅਨੁਭਵੀ ਟੈਨਿਸ ਖਿਡਾਰੀ ਲੀਏਂਡਰ ਪੇਸ ਨੇ ਮਿਗੁਏਲ ਏਂਜਲ ਰੇਯੇਸ ਵਾਰੇਲਾ ਨਾਲ ਸਾਂਟੋ ਡੋਮਿੰਗੋ ਓਪਨ ਦਾ ਫਾਈਨਲ ਜਿੱਤ ਲਿਆ ਹੈ। ਜੋ ਮੌਜੂਦਾ ਸੈਸ਼ਨ ਦਾ ਉਸਦਾ ਦੂਜਾ ਖਿਤਾਬ ਹੈ। ਭਾਰਤੀ ਖਿਡਾਰੀ ਪੇਸ ਤੇ ਮੈਕਸੀਕੋ ਦੇ ਮਿਗੁਏਲ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਏਰੀਅਲ ਬੇਹਾਰ ਤੇ ਰੋਬਰਟੋ ਕਿਊਰੋਜ਼ ਦੀ ਜੋੜੀ ਖਿਲਾਫ ਪਹਿਲੇ ਸੈੱਟ ‘ਚ ਪਿੱਛੜਣ ਮਗਰੋਂ ਵਾਪਸੀ ਕਰਦਿਆਂ 4-6, 6-3, 10-5 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਵਿਸ਼ਵ ਦਰਜਾਬੰਦੀ ‘ਚ 69ਵੇਂ ਸਥਾਨ ‘ਤੇ ਕਾਬਜ਼ ਪੇਸ ਨੇ 110 ਰੈਂਕਿੰਗ ਅੰਕ ਹਾਸਲ ਕੀਤਾ ਤੇ ਆਪਣੇ ਜੋੜੀਦਾਰ ਨਾਲ 7750 ਡਾਲਰ ਦੀ ਇਨਾਮੀ ਰਾਸ਼ੀ ਵੀ ਆਪਣੇ ਨਾਂ ਕੀਤੀ। 45 ਸਾਲ ਦੇ ਪੇਸ ਤੇ ਮਿਗੁਏਲ ਦੀ ਜੋੜੀ ਪਿਛਲੇ ਹਫਤੇ ਮਾਂਟਰੇ ਚੈਲੰਜਰ ਦੇ ਫਾਈਨਲ ‘ਚ ਪਹੁੰਚੀ ਸੀ ਜਿਸ ‘ਚ ਉਸ ਨੂੰ ਜੀਵਨ ਨੇਦੁੰਗਚੇਝਿਆਨ ਤੇ ਮਾਰਸ਼ੈਲੋ ਅਰੇਵਾਲੋਂ ਨੇ ਹਰਾਇਆ ਸੀ।


