- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਵਾਦਾਂ ਵਿਚ ਫਸੇ ਬਿਲ ਕਲਿੰਟਨ ਦੇ ਹੱਕ ਵਿਚ ਨਿੱਤਰੀ ਹਿਲੇਰੀ ਕਲਿੰਟਨ
ਨਿਊਯਾਰਕ – ਮੋਨਿਕਾ ਲੇਵਿੰਸਕੀ ਨਾਲ ਰਿਸ਼ਤੇ ਜਗ ਜਾਹਰ ਹੋਣ ‘ਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦਾ ਅਸਤੀਫਾ ਨਾ ਦੇਣ ਦਾ ਫੈਸਲਾ ਸਹੀ ਸੀ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਬਿਲ ਕਲਿੰਟਨ ਦੀ ਪਤਨੀ ਨੇ ਪਤੀ ਦਾ ਬਚਾਅ ਕਰਦੇ ਹੋਏ ਇਕ ਇੰਟਰਵਿਊ ਦੌਰਾਨ ਇਹ ਕਿਹਾ। ਹਿਲੇਰੀ ਨੇ ਕਿਹਾ ਕਿ ਮੋਨਿਕਾ ਨਾਲ ਬਿਲ ਕਲਿੰਟਨ ਦਾ ਅਫੇਅਰ ਕਰਨਾ ਸੱਤਾ ਦਾ ਗਲਤ ਇਸਤੇਮਾਲ ਨਹੀਂ ਹੈ, ਇਸ ਲਈ ਅਸਤੀਫਾ ਨਾ ਦੇਣ ਦਾ ਫੈਸਲਾ ਸਹੀ ਸੀ। ਬਿਲ ਕਲਿੰਟਨ ਅਤੇ ਮੋਨਿਕਾ ਲੇਵਿੰਸਕੀ ਦਾ ਅਫੇਅਰ 90 ਦੇ ਦਹਾਕੇ ਵਿਚ ਕਾਫੀ ਚਰਚਾ ਵਿਚ ਰਿਹਾ ਸੀ। ਤਰ੍ਹਾਂ-ਤਰ੍ਹਾਂ ਦੇ ਸਵਾਲ ਬਿਲ ਕਲਿੰਟਨ ਦੇ ਕਰੈਕਟਰ ‘ਤੇ ਚੁੱਕੇ ਗਏ ਸਨ। ਪਰ ਹਿਲੇਰੀ ਕਲਿੰਟਨ ਇਸ ਦੇ ਬਾਵਜੂਦ ਅੱਜ ਵੀ ਆਪਣੇ ਪਤੀ ਦਾ ਬਚਾਅ ਕਰਦੇ ਹੋਏ ਨਜ਼ਰ ਆਉਂਦੀ ਹੈ। ਦਰਅਸਲ ਹਾਲ ਹੀ ਵਿਚ ਸੀ.ਬੀ.ਐਸ. ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ ਵਿਚ ਹਿਲੇਰੀ ਨਾਲ ਇਸ ਤੋਂ ਸਬੰਧਿਤ ਸਵਾਲ ਪੁੱਛਿਆ ਗਿਆ ਸੀ। ਇਸ ‘ਤੇ ਹਿਲੇਰੀ ਆਪਣੇ ਪਤੀ ਦੇ ਬਚਾਅ ਵਿਚ ਨਜ਼ਰ ਆਈ। ਹਾਲਾਂਕਿ ਉਨ੍ਹਾਂ ਨੇ ਬਿਲ ਕਲਿੰਟਨ ਦੇ ਅਫੇਅਰ ਨੂੰ ਲੈ ਕੇ ਕੋਈ ਰਾਏ ਨਹੀਂ ਰੱਖੀ।


