- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਸ਼ਵ ਮੁੱਕੇਬਾਜ਼ੀ: ਸੋਨੀਆ ਨੇ ਫਾਈਨਲ ’ਚ ਪਹੁੰਚ ਕੇ ਪੱਕੀ ਕੀਤੀ ਚਾਂਦੀ
ਨਵੀਂ ਦਿੱਲੀ – ਸੋਨੀਆ (57 ਕਿੱਲੋ) ਨੇ ਅੱਜ ਇੱਥੇ ਚੱਲ ਰਹੀ ਦਸਵੀਂ ਏਆਈਬੀਏ ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ ਪ੍ਰਵੇਸ਼ ਕਰ ਕੇ ਭਾਰਤ ਦਾ ਦੂਜਾ ਚਾਂਦੀ ਦਾ ਤਗ਼ਮਾ ਪੱਕਾ ਕੀਤਾ ਜਦੋਂਕਿ ਸਿਮਰਨਜੀਤ ਕੌਰ (64 ਕਿੱਲੋ) ਨੂੰ ਸਖ਼ਤ ਮੁਕਾਬਲੇ ’ਚ ਹਾਰਨ ਤੋਂ ਬਾਅਦ ਕਾਂਸੀ ਦਾ ਤਗ਼ਮਾ ਮਿਲਿਆ। ਦੋਹਾਂ ਮੁੱਕੇਬਾਜ਼ਾਂ ਖ਼ਿਲਾਫ਼ ਮੁੱਕੇਬਾਜ਼ ਕਾਫੀ ਫੁਰਤੀਲੀਆਂ ਸਨ। ਭਾਰਤ ਦੀਆਂ ਚਾਰ ਮੁੱਕੇਬਾਜ਼ਾਂ ਸੈਮੀ ਫਾਈਨਲ ’ਚ ਪਹੁੰਚੀਆਂ ਸਨ ਜਿਨ੍ਹਾਂ ’ਚੋਂ ਪੰਜ ਵਾਰ ਦੀ ਚੈਂਪੀਅਨ ਐੱਮਸੀ ਮੇਰੀ ਕੌਮ (48 ਕਿੱਲੋ) ਅਤੇ ਅੱਜ ਸੋਨੀਆ ਨੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਹੁਣ ਇਨ੍ਹਾਂ ਦੋਹਾਂ ਤਗ਼ਮਿਆਂ ਦਾ ਰੰਗ ਭਲਕੇ ਤੈਅ ਹੋਵੇਗਾ ਜਦੋਂ ਇਹ ਦੋਵੇਂ ਮੁਕੇਬਾਜ਼ ਸੋਨ ਤਗ਼ਮਿਆਂ ਲਈ ਰਿੰਗ ਵਿੱਚ ਉਤਰਨਗੀਆਂ। ਸਿਮਰਨਜੀਤ ਤੇ ਲਵਲੀਨਾ ਬੋਰਗੋਹੇਨ (69 ਕਿੱਲੋ) ਨੇ ਦੋ ਕਾਂਸੀ ਤਗ਼ਮੇ ਜਿੱਤੇ। ਭਿਵਾਨੀ ਦੀ ਸੋਨੀਆ ਨੇ ਸੈਮੀ ਫਾਈਨਲ ਵਿੱਚ ਉੱਤਰ ਕੋਰੀਆ ਦੀ ਜੋਅ ਸੋਨ ਹਵਾ ਨੂੰ 5-0 ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ’ਚ ਜਗ੍ਹਾ ਪੱਕੀ ਕੀਤੀ। ਜੋਅ ਸੋਨ ਹਵਾ ਏਸ਼ਿਆਈ ਖੇਡਾਂ ਦੀ ਚਾਂਦੀ ਤਗ਼ਮਾ ਜੇਤੂ ਹੈ ਜੋ ਕਾਫੀ ਫੁਰਤੀਲੀ ਸੀ ਪਰ ਸੋਨੀਆ ਦੇ ਮੁੱਕੇ ਜ਼ਿਆਦਾ ਸਟੀਕ ਰਹੇ ਜਿਸ ਨਾਲ ਇਸ ਭਾਰਤੀ ਖਿਡਾਰਨ ਨੇ ਸਰਬਸੰਮਤੀ ਵਾਲੇ ਫ਼ੈਸਲੇ ਨਾਲ ਜਿੱਤ ਹਾਸਲ ਕੀਤੀ। ਜੱਜਾਂ ਨੇ ਮੇਜ਼ਬਾਨ ਦੇਸ਼ ਦੀ ਮੁੱਕੇਬਾਜ਼ ਨੂੰ 30-27, 30-27, 29-28, 30-27 ਅੰਕ ਦਿੱਤੇ। ਹੁਣ ਭਲਕੇ ਹੋਣ ਵਾਲੇ ਫਾਈਨਲ ’ਚ ਉਹ ਜਰਮਨੀ ਦੀ ਗੈਬਰੀਅਲ ਆਰਨੈਲ ਵਾਹਨਰ ਨਾਲ ਭਿੜੇਗੀ ਜਿਸ ਨੇ ਨੈਦਰਲੈਂਡਜ਼ ਦੀ ਜੈਮੀਅਮਾ ਬੈਟਰੀਅਨ ਨੂੰ 5-0 ਨਾਲ ਹਰਾਇਆ। ਸਿਮਰਨਜੀਤ ਨੂੰ ਆਖ਼ਰੀ ਚਾਰ ’ਚ ਚੀਨ ਦੀ ਡਾਨ ਡੋਊ ਤੋਂ 1-4 ਨਾਲ ਹਾਰ ਮਿਲੀ। ਉੱਧਰ, ਲੰਡਨ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਮੇਰੀ ਕੌਮ ਭਲਕੇ ਯੂਕਰੇਨ ਦੀ ਹੱਨਾ ਓਖੋਟੋ ਨਾਲ ਭਿੜੇਗੀ।


