- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੀਂਹ ਕਾਰਨ ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਟੀ-20 ਮੈਚ ਰੱਦ
ਮੈਲਬਰਨ – ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਟੀ-20 ਕੌਮਾਂਤਰੀ ਮੈਚ ਮੀਂਹ ਕਾਰਨ ਰੱਦ ਹੋ ਗਿਆ, ਜਿਸ ਕਰ ਕੇ ਵਧੀਆ ਗੇਂਦਬਾਜ਼ੀ ਦੇ ਬਾਵਜੂਦ ਭਾਰਤ ਹੱਥੋਂ ਤਿੰਨ ਮੈਚਾਂ ਦੀ ਲੜੀ ’ਚ ਵਾਪਸੀ ਕਰਨ ਦਾ ਸੁਨਹਿਰੀ ਮੌਕਾ ਨਿਕਲ ਗਿਆ। ਮੀਂਹ ਕਾਰਨ ਤਿੰਨ ਵਾਰ ਟੀਚੇ ਵਿੱਚ ਸੋਧ ਕੀਤੀ ਗਈ। ਆਸਟਰੇਲੀਆ ਨੇ 19 ਓਵਰਾਂ ’ਚ ਸੱਤ ਵਿਕਟਾਂ ’ਤੇ 132 ਦੌੜਾਂ ਬਣਾਈਆਂ ਸਨ ਜਦੋਂ ਪਹਿਲੀ ਵਾਰ ਮੀਂਹ ਸ਼ੁਰੂ ਹੋਇਆ। ਭਾਰਤ ਨੂੰ 19 ਓਵਰਾਂ ’ਚ 137 ਦੌੜਾਂ ਦਾ ਟੀਚਾ ਮਿਲਿਆ। ਉਸ ਤੋਂ ਬਾਅਦ 11 ਓਵਰਾਂ ’ਚ 90 ਦੌੜਾਂ ਦਾ ਅਤੇ ਅਖ਼ੀਰ ਵਿੱਚ ਪੰਜ ਓਵਰਾਂ ’ਚ 46 ਦੌੜਾਂ ਦਾ ਟੀਚਾ ਮਿਲਿਆ। ਖ਼ਰਾਬ ਮੌਸਮ ਕਾਰਨ ਕਰੀਬ 90 ਮਿੰਟ ਦਾ ਖੇਡ ਰੁਕਿਆ ਰਿਹਾ। ਅਖ਼ੀਰ ਸਥਾਨਕ ਸਮੇਂ ਅਨੁਸਾਰ 10.02 ਵਜੇ ਮੈਚ ਰੱਦ ਕਰ ਦਿੱਤਾ ਗਿਆ। ਇਸ ਨਾਲ ਦੋਹਾਂ ਟੀਮਾਂ ਨੂੰ ਹੀ ਨਹੀਂ ਬਲਕਿ ਮੈਚ ਦੇਖਣ ਆਏ 60 ਹਜ਼ਾਰ ਤੋਂ ਵੱਧ ਦਰਸ਼ਕਾਂ ਨੂੰ ਵੀ ਨਿਰਾਸ਼ਾ ਝੱਲਣੀ ਪਈ। ਇਸ ਤੋਂ ਪਹਿਲਾਂ ਭੁਵਨੇਸ਼ਵਰ ਕੁਮਾਰ ਅਤੇ ਖਲੀਲ ਅਹਿਮਦ ਤੋਂ ਮਿਲੀ ਚੰਗੀ ਸ਼ੁਰੂਆਤ ਦੇ ਜ਼ੋਰ ’ਤੇ ਭਾਰਤ ਨੇ ਆਸਟਰੇਲੀਆ ਨੂੰ 19 ਓਵਰਾਂ ’ਚ ਸੱਤ ਵਿਕਟਾਂ ’ਤੇ 132 ਦੌੜਾਂ ਹੀ ਬਣਾਉਣ ਦਿੱਤੀਆਂ ਪਰ ਡਕਵਰਥ ਲੂਈਸ ਸਿਧਾਂਤ ਕਾਰਨ ਉਸ ਨੂੰ 137 ਦੌੜਾਂ ਦਾ ਟੀਚਾ ਮਿਲਿਆ। ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸਿਖ਼ਰਲੇ ਕ੍ਰਮ ਦੇ ਉਸ ਦੇ ਪੰਜ ਬੱਲੇਬਾਜ਼ਾਂ ’ਚੋਂ ਕੋਈ ਵੀ 20 ਦੌੜਾਂ ਤੱਕ ਨਹੀਂ ਪਹੁੰਚ ਸਕਿਆ। ਹੇਠਲੇ ਮੱਧਕ੍ਰਮ ’ਚ ਉਤਰੇ ਬੈਨ ਮੈਕਡਰਮਾਟ ਨੇ ਉਸ ਵੱਲੋਂ ਸਭ ਤੋਂ ਵੱਧ ਨਾਬਾਦ 32 ਦੌੜਾਂ ਬਣਾਈਆਂ। ਭੁਵਨੇਸ਼ਵਰ ਨੇ ਤਿੰਨ ਓਵਰਾਂ ’ਚ 20 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦੋਂਕਿ ਖਲੀਲ ਅਹਿਮਦ ਨੇ 39 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫ਼ੈਸਲਾ ਲਿਆ। ਭਾਰਤੀ ਗੇਂਦਬਾਜ਼ਾਂ ਨੇ ਹਾਲਾਤ ਦਾ ਪੂਰਾ ਫਾਇਦਾ ਉਠਾਇਆ ਅਤੇ ਆਸਟਰੇਲਿਆਈ ਸਿਖ਼ਰਲੇ ਕ੍ਰਮ ਨੂੰ ਆਊਟ ਕਰਨ ’ਚ ਕੋਈ ਕਸਰ ਨਹੀਂ ਛੱਡੀ। ਆਸਟਰੇਲਿਆਈ ਕਪਤਾਨ ਆਰੋਨ ਫਿੰਚ ਸ਼ੁਰੂ ਵਿੱਚ ਵਿਕਟ ਬਚਾਉਣ ਦੇ ਵਾਅਦੇ ਨਾਲ ਕਰੀਜ਼ ’ਤੇ ਉਤਰਿਆ ਸੀ ਪਰ ਭੁਵਨੇਸ਼ਵਰ ਕੁਮਾਰ ਦੂਜੀ ਗੇਂਦ ’ਤੇ ਹੀ ਉਸ ਨੂੰ ਵਿਕਟ ਕੀਪਰ ਰਿਸ਼ਭ ਪੰਤ ਹੱਥੋਂ ਕੈਚ ਕਰਵਾ ਦਿੱਤਾ। ਖਲੀਲ ਅਹਿਮਦ ਨੇ ਲਿਨ ਨੂੰ ਡੀਪ ਪੁਆਇੰਟ ’ਤੇ ਕੈਚ ਕਰਵਾਇਆ ਜਦੋਂਕਿ ਸ਼ਾਰਟ ਨੇ ਉਸ ਦੀ ਸ਼ਾਰਟ ਪਿੱਚ ਗੇਂਦ ਵਿਕਟਾਂ ’ਤੇ ਖੇਡੀ।


