- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਿਡਨੀ ਟੈਸਟ ਭਾਰਤ ਵਲੋਂ 622 ਤੇ ਪਾਰੀ ਸਮਾਪਤੀ ਦਾ ਐਲਾਨ,ਆਸਟ੍ਰੇਲੀਆ ਨੇ ਬਣਾਏ 24 ਰਨ
ਸਿਡਨੀ – ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਚੌਥੇ ਤੇ ਅੰਤਿਮ ਟੈਸਟ ਦੇ ਦੂਜੇ ਦਿਨ ਭਾਰਤ ਵੱਲੋਂ ਪਹਿਲੀ ਪਾਰੀ ਵਿੱਚ 7 ਵਿਕਟਾਂ ਦੇ ਨੁਕਸਾਨ ਤੇ 622 ਦੌੜਾਂ ਬਣਾਉਣ ਦੇ ਜਵਾਬ ਵਿੱਚ ਆਸਟਰੇਲੀਆ ਨੇ ਬਿਨਾ ਵਿਕਟ ਗੁਆਏ 24 ਦੌੜਾਂ ਬਣਾ ਲਈਆਂ ਹਨ| ਮਾਰਕਸ ਹੈਰਿਸ 19 ਅਤੇ ਉਸਮਾਨ ਖਵਾਜਾ 5 ਦੌੜਾਂ ਬਣਾ ਕੇ ਕ੍ਰੀਜ਼ ਤੇ ਹਨ| ਆਸਟਰੇਲੀਆ ਅਜੇ ਵੀ ਭਾਰਤ ਤੋਂ 599 ਦੌੜਾਂ ਪਿੱਛੇ ਹੈ| ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਪੁਜਾਰਾ ਅਤੇ ਪੰਤ ਦੇ ਸੈਂਕੜਿਆਂ ਦੀ ਬਦੌਲਤ 622/7 ਦੌੜਾਂ ਤੇ ਐਲਾਨ ਦਿੱਤੀ| ਰਿਸ਼ਭ ਪੰਤ 159 ਦੌੜਾਂ ਤੇ ਅਜੇਤੂ ਰਹੇ| ਇਸ ਤੋਂ ਪਹਿਲਾਂ ਟੀਮ ਇੰਡੀਆ ਨੂੰ ਸਿਡਨੀ ਟੈਸਟ ਦੇ ਦੂਜੇ ਦਿਨ ਭਾਵ ਅੱਜ ਹਨੁਮਾ ਵਿਹਾਰੀ ਦੇ ਰੂਪ ਵਿੱਚ ਪਹਿਲਾ ਝਟਕਾ ਲੱਗਾ| ਹਨੁਮਾ ਵਿਹਾਰੀ 42 ਦੌੜਾਂ ਦੇ ਨਿੱਜੀ ਸਕੋਰ ਤੇ ਨਾਥਨ ਲਿਓਨ ਦੀ ਗੇਂਦ ਤੇ ਮਾਰਨਸ ਲੈਬੁਸ਼ੇਨ ਹੱਥੋਂ ਕੈਚ ਹੋ ਕੇ ਆਊਟ ਹੋਏ| ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੇ ਰਿਸ਼ਭ ਪੰਤ ਦੇ ਨਾਲ ਛੇਵੇਂ ਵਿਕਟ ਲਈ 89 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਇੰਡੀਆ ਨੂੰ 400 ਦੌੜਾਂ ਦੇ ਪਾਰ ਪਹੁੰਚਾਇਆ| ਪੁਜਾਰਾ ਦੋਹਰੇ ਸੈਂਕੜੇ ਦੇ ਬੇਹੱਦ ਕਰੀਬ ਸਨ ਪਰ ਨਾਥਨ ਲੀਓਨ ਦੀ ਇਕ ਗੇਂਦ ਨੇ ਉਨ੍ਹਾਂ ਦੇ ਅਰਮਾਨਾਂ ਤੇ ਪਾਣੀ ਫੇਰ ਦਿੱਤਾ| ਪੁਜਾਰਾ ਨੇ 22 ਚੌਕਿਆਂ ਦੀ ਮਦਦ ਨਾਲ 193 ਦੌੜਾਂ ਬਣਾਈਆਂ| ਪੁਜਾਰਾ ਨੇ 9 ਘੰਟੇ 7 ਮਿੰਟ ਕ੍ਰੀਜ਼ ਤੇ ਬਿਤਾਉਂਦੇ ਹੋਏ ਇਹ ਪਾਰੀ ਖੇਡੀ| ਲਿਓਨ ਨੇ ਆਪਣੀ ਹੀ ਗੇਂਦ ਤੇ ਪੁਜਾਰਾ ਦਾ ਕੈਚ ਫੜਿਆ| ਜਦਕਿ ਰਵਿੰਦਰ ਜਡੇਜਾ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਏ|


