ਪੰਤ ਨੇ ਸ਼ਾਨਦਾਰ ਸੈਂਕੜੇ ਨਾਲ ਬਣਾਏ ਕਈ ਰਿਕਾਰਡ

ਨਵੀਂ ਦਿੱਲੀ – ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਸਿਡਨੀ ਟੈਸਟ ਮੈਚ ਦਾ ਦੂਜਾ ਦਿਨ ਰਿਸ਼ਭ ਪੰਤ ਲਈ ਬੇਹੱਦ ਖ਼ਾਸ ਬਣ ਗਿਆ। ਪੰਤ ਨੇ ਆਪਣੇ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਲਾਇਆ। ਰਿਸ਼ਭ ਪੰਤ ਨੇ 159 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਨਾਲ ਰਿਸ਼ਭ ਪੰਤ ਨੇ ਇਕ ਅਜਿਹਾ ਇਕ ਅਜਿਹਾ ਕਾਰਨਾਮਾ ਕੀਤਾ ਜੋ ਅਜੇ ਤੱਕ ਕੋਈ ਵੀ ਭਾਰਤੀ ਵਿਕਟਕੀਪਰ ਬੱਲੇਬਾਜ਼ ਨਹੀਂ ਕਰ ਸਕਿਆ ਸੀ। ਪੰਤ ਆਸਟਰੇਲੀਆ ਅਤੇ ਇੰਗਲੈਂਡ ਦੋਹਾਂ ਦੇਸ਼ਾਂ ‘ਚ ਸੈਂਕੜਾ ਲਾਉਣ ਵਾਲੇ ਭਾਰਤ ਦੇ ਪਹਿਲੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ।

VIA PUNJAB