ਸੁਸ਼ੀਲ ਕੁਮਾਰ ਦੀ ਹੈਰਾਨੀਜਨਕ ਹਾਰ

ਜਕਾਰਤਾ, ਦੋ ਵਾਰ ਦੇ ਉਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦਾ ਸਫ਼ਰ ਐਤਵਾਰ ਨੂੰ ਇੱਥੇ ਨਿਰਾਸ਼ਾਜਨਕ ਤਰੀਕੇ ਨਾਲ ਸਮਾਪਤ ਹੋਇਆ। ਉਸ ਨੂੰ ਪੁਰਸ਼ਾਂ ਦੇ 74 ਕਿਲੋ ਵਰਗ ਵਿਚ ਬਹਰੀਨ ਦੇ ਐਡਮ ਬਾਤਿਰੋਵ ਖ਼ਿਲਾਫ਼ ਪਹਿਲੇ ਹੀ ਕੁਆਲੀਫਿਕੇਸ਼ਨ ਰਾਊਂਡ ਦੀ ਬਾਊਟ ਵਿਚ ਉਲਟਫੇਰ ਸਾਹਮਣਾ ਕਰਨਾ ਪਿਆ। 35 ਸਾਲਾ ਭਾਰਤੀ ਪਹਿਲਵਾਨ ਨੂੰ ਬਾਤਿਰੋਵ ਨੇ 5-3 ਨਾਲ ਮਾਤ ਦਿੱਤੀ। ਹੈਰਾਨ ਕਰਨ ਵਾਲੀ ਇਸ ਹਾਰ ਤੋਂ ਬਾਅਦ ਸੁਸ਼ੀਨ ਕੁਮਾਰ ਨੇ ਕਿਹਾ ਕਿ ਇਹ ਖੇਡ ਇਕ ਹਿੱਸਾ ਹੈ। ਹੁਣ ਮੈਂ ਆਪਣੇ ਅਗਲੇ ਟੀਚੇ ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ। 2008 ਅਤੇ 2012 ਉਲੰਪਿਕ ਵਿਚ ਕ੍ਰਮਵਾਰ ਕਾਂਸੀ ਤੇ ਚਾਂਦੀ ਦਾ ਤਗਮਾ ਜਿੱਤਣ ਵਾਲ ਸੁਸ਼ੀਲ ਕੋਲ ਰੇਪੇਚੇਜ ਖੇਡਣ ਦਾ ਮੌਕਾ ਉਸ ਸਮੇਂ ਸਮਾਪਤ ਹੋ ਗਿਆ ਜਦੋਂ ਬਾਤਿਰੋਵ ਕੁਆਟਰਫਾਈਨਲ ਦੀ ਬਾਊਟ ਹਾਰ ਗਏ। ਜੇਕਰ ਬਾਤਿਰੋਵ ਫਾਈਨਲ ਵਿਚ ਪਹੁੰਚ ਜਾਂਦਾ ਤਾਂ ਇਸ ਭਾਰਤੀ ਖਿਡਾਰੀ ਕੋਲ ਰੇਪੇਚੇਜ ਜ਼ਰੀਏ ਕਾਂਸੀ ਦਾ ਤਗਮਾ ਜਿੱਤਣ ਦਾ ਮੌਕਾ ਮਿਲ ਜਾਂਦਾ। ਪਹਿਲੀ ਬਾਊਟ ‘ਚ ਹਾਰ ਨੇ ਖੜ੍ਹੇ ਕੀਤੇ ਸਵਾਲ ਜਕਾਰਤਾ- ਦੋ ਵਾਰੀ ਉਲੰਪਿਕ ਖੇਡਾਂ ਵਿਚੋਂ ਚਾਂਦੀ ਤੇ ਕਾਂਸੀ ਦਾ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਜਿਸ ਤਰ੍ਹਾਂ ਏਸ਼ੀਅਨ ਖੇਡਾਂ ‘ਚ ਮਰਦਾਂ ਦੇ 74 ਕਿੱਲੋ ਭਾਰ ਵਰਗ ਵਿਚੋਂ ਬਹਰੀਨ ਦੇ ਪਹਿਲਵਾਨ ਐਡਮ ਬਾਤਾਰੋਵ ਤੋਂ ਪਹਿਲੇ ਬਾਊਟ ਵਿਚੋਂ-5-3 ਨਾਲ ਹੀ ਹਾਰ ਗਏ ਤੇ ਏਸ਼ੀਅਨ ਖੇਡਾਂ ਵਿਚੋਂ ਵੀ ਬਾਹਿਰ ਹੋ ਗਏ। ਇਸ ਹਾਰ ਤੋੋਂ ਖੁਦ ਸੁਸ਼ੀਲ ਵੀ ਹੈਰਾਨ ਹੈ ਤੇ ਦੇਸ਼ ਦੇ ਖੇਡ ਪ੍ਰੇਮੀ ਵੀ ਹੈਰਾਨ ਹਨ ਕਿ ਐਨੇ ਵੱਡੇ ਟੂਰਨਾਮੈਂਟ ਵਿਚ ਸੁਸ਼ੀਲ ਦੇ ਹਾਰ ਜਾਣ ਨੇ ਚੋਣਕਰਤਾਵਾਂ ‘ਤੇ ਕਈ ਸਵਾਲ ਵੀ ਖੜ੍ਹੇ ਕੀਤੇ ਹਨ ਤੇ ਕੇਂਦਰੀ ਖੇਡ ਮੰਤਰਾਲੇ ਦੇ ਅਧਿਕਾਰੀ ਵੀ ਕੁਸ਼ਤੀ ਵੇਖ ਰਹੇ ਸਨ ਤੇ ਸੁਸ਼ੀਲ ਕੁਮਾਰ ਬਿਲਕੁਲ ਵੀ ਫਿੱਟ ਨਹੀ ਸੀ ਤੇ ਬਹੁਤ ਹੀ ਮੁਸ਼ਕਿਲ ਨਾਲ ਲੜ ਰਿਹਾ ਸੀ ਤੇ ਜੋ ਵੀ ਉਸ ਨੇ ਅੰਕ ਹਾਸਲ ਕੀਤੇ ਉਹ ਸਿਰਫ਼ ਆਪਣੇ ਤਜਰਬੇ ਕਾਰਨ ਹਾਸਲ ਕੀਤੇ। ਬੇੇਸ਼ੱਕ ਸੁਸ਼ੀਲ ਵੀ ਇਸ ਹਾਰ ਨੂੰ ਖੇਡ ਦਾ ਹਿੱਸਾ ਮੰਨ ਰਹੇ ਹਨ ਪਰ ਇਸ ਤੇ ਜਾਂਚ ਜਰੂਰ ਹੋਣੀ ਚਾਹੀਦੀ ਹੈ ਕਿ ਆਖਿਰ ਭਾਰਤੀ ਖੇਡ ਮੰਤਰਾਲੇ ਨੇ ਕਿਸੇ ਦੇ ਦਬਾਅ ਵਿਚ ਆ ਕਿ ਤਾਂ ਇਹ ਚੋਣ ਨਹੀਂ ਸੀ ਕੀਤੀ ਤੇ ਹਾਲ ਹੀ ਵਿਚ ਉੱਚ ਅਧਿਕਾਰੀ ਇਸ ਹਾਰ ਕਰਕੇ ਪਿਛਲੀ ਉਲੰਪਿਕ ਵਿਚ ਵਾਪਰੇ ਹਾਦਸੇ ਨੂੰ ਯਾਦ ਕਰਦੇ ਵੇਖੇ ਗਏ।

VIA PUNJAB