- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੋਕੋਵਿਚ ਤੇ ਫੈਡਰਰ ਵਿਚਾਲੇ ਹੋਵੇਗੀ ਖਿਤਾਬੀ ਟੱਕਰ
ਸਿਨਸਿਨਾਟੀ-10ਵੀਂ ਸੀਡ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਤੇ ਦੋਵੇਂ ਖਿਤਾਬ ਲਈ ਹਾਈਵੋਲਟੇਜ ਮੁਕਾਬਲੇ ਵਿਚ ਉਤਰਨਗੇ, ਜਦਕਿ ਮਹਿਲਾ ਸਿੰਗਲਜ਼ ਵਿਚ ਕਿਕੀ ਬਰਟਸ ਤੇ ਸਿਮੋਨਾ ਹਾਲੇਪ ਵਿਚਾਲੇ ਫਾਈਨਲ ਹੋਵੇਗਾ। ਦਰਸ਼ਕਾਂ ਨਾਲ ਭਰੇ ਸੈਂਟਰ ਕੋਰਟ ‘ਤੇ ਜੋਕੋਵਿਚ ਨੇ ਛੇਵੀਂ ਵਾਰ ਸਿਨਸਿਨਾਟੀ ਫਾਈਨਲ ਵਿਚ ਜਗ੍ਹਾ ਬਣਾਈ। ਉਸ ਨੇ 2016 ਦੇ ਚੈਂਪੀਅਨ ਤੇ ਸੱਤਵੀਂ ਸੀਡ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਰੋਮਾਂਚਕ ਸੈਮੀਫਾਈਨਲ ਵਿਚ 6-3, 3-6, 6-3 ਨਾਲ ਹਰਾਇਆ। ਦੂਜੀ ਸੀਡ ਫੈਡਰਰ ਨੇ ਆਪਣੇ ਸੈਮੀਫਾਈਨਲ ਮੈਚ ਵਿਚ 11ਵੀਂ ਸੀਡ ਬੈਲਜੀਅਮ ਦੇ ਡੇਵਿਡ ਗੋਫਿਨ ਵਿਰੁੱਧ ਜਿੱਤ ਦਰਜ ਕੀਤੀ, ਜਿਸ ਨੇ ਪਹਿਲੇ ਸੈੱਟ ਦੇ ਟਾਈਬ੍ਰੇਕ ਵਿਚ 7-6 ਦੇ ਸਕੋਰ ‘ਤੇ ਸੱਟ ਕਾਰਨ ਮੈਚ ਛੱਡ ਦਿੱਤਾ। ਇਸਦੇ ਨਾਲ ਹੀ ਫੈਡਰਰ ਤੇ ਜੋਕੋਵਿਚ ਨੇ ਫਾਈਨਲ ਵਿਚ ਟੱਕਰ ਤੈਅ ਕਰ ਲਈ। ਜੇਕਰ ਸਰਬੀਆਈ ਖਿਡਾਰੀ ਖਿਤਾਬ ਜਿੱਤਦਾ ਹੈ ਤਾਂ ਉਹ ਏ. ਟੀ. ਪੀ. ਗੋਲਡਨ ਮਾਸਟਰਸ ਖਿਤਾਬ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਜਾਵੇਗਾ। ਇਹ ਵਰਲਡ ਮਾਸਟਰਸ 1000 ਚੈਂਪੀਅਨਸ਼ਿਪ (ਕੈਨੇਡਾ, ਸਿਨਸਿਨਾਟੀ, ਇੰਡੀਅਨ, ਵੇਲਸ, ਮੈਡ੍ਰਿਡ ਓਪਨ, ਮਿਆਮੀ ਓਪਨ, ਮੋਂਟੇ ਕਾਰਲੋ, ਪੈਰਿਸ, ਰੋਮ ਤੇ ਸ਼ੰਘਾਈ ਮਾਸਟਰਸ) ਦੇ 9 ਖਿਤਾਬਾਂ ਦੀ ਸੀਰੀਜ਼ ਹੈ।


