ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਵਿਜੈ ਰੁਪਾਣੀ ਦੇ ਪ੍ਰਸਤਾਵ ਨੂੰ ਮੰਜੂਰੀ ਦਿੱਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ‘ਸਟੇਚੂ ਆਫ਼ ਯੂਨਿਟੀ’ ਦੇ ਕੋਲ ‘ਏਕ ਭਾਰਤ ਸ਼ਰੇਸ਼ਠ ਭਾਰਤ ਪਰਿਸਰ’ ਵਿਚ ਸਟੇਟ ਭਵਨ ਸਥਾਪਿਤ ਕਰਨ ਦੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਵਿਜੈ ਰੁਪਾਣੀ ਦੇ ਪ੍ਰਸਤਾਵ ਨੂੰ ਮੰਜੂਰ ਕਰ ਲਿਆ ਹੈ|
ਮੁੱਖ ਮੰਤਰੀ ਮਨੋਹਰ ਲਾਲ ਨੂੰ ਲਿਖੇ ਇਕ ਪੱਤਰ ਵਿਚ ਸ੍ਰੀ ਰੂਪਾਣੀ ਨੇ ਕਿਹਾ ਕਿ ਇਸ ਸਟੇਟ ਭਵਨ ਤੋਂ ਸਟੈਚੂ ਆਫ਼ ਯੂਨਿਟੀ ਦੇ ਦੌਰੇ ਲਈ ਆਉਣ ਵਾਲੇ ਹਰਿਆਣਾ ਦੇ ਯਾਤਰੀਆਂ ਨੂੰ ਸਹੂਲਤ ਹੋਵੇਗੀ| ਉਨਾਂ ਨੇ ਇਸ ਵਿਸ਼ੇਸ਼ ਪ੍ਰਤਿਮਾ ਦੇ ਨਿਰਮਾਣ ਵਿਚ ਯੋਗਦਾਨ ਲਈ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਕੀਤਾ |
ਸ੍ਰੀ ਰੁਪਾਣੀ ਨੇ ਕਿਹਾ ਕਿ ਇਹ ਸਟੇਟ ਭਵਨ ਸਰਦਾਰ ਵੱਲਭ ਭਾਈ ਪਟੇਲ ਕੌਮੀ ਏਕਤਾ ਟਰੱਸਟ ਵੱਲੋਂ 51 ਲੱਖ ਰੁਪਏ ਦੀ ਟੋਕਨ ਦਰ ‘ਤੇ ਅਲਾਟ 1500 ਵਰਗ ਮੀਟਰ ਥਾਂ ‘ਤੇ ਸਥਾਪਿਤ ਕੀਤੀ ਜਾਵੇਗੀ| ਇਸ ਰਕਮ ਨਾਲ ਬੁਨਿਆਦੀ ਢਾਂਚਾ ਦੇ ਵਿਕਾਸ ਅਤੇ ‘ਏਕ ਭਾਰਤ ਸ਼ਰਸਠ ਭਾਰ ਪਰਿਸਰ’ ਦੇ ਰਖ-ਰਖਾਵ ਲਈ ਖਰਚ ਕੀਤਾ ਜਾਵੇਗਾ| ਉਨਾਂ ਨੇ ਕਿਹਾ ਕਿ ਇਹ ਸਟੇਟ ਭਵਨ ਹਰਿਆਣਾ ਸਰਕਾਰ ਵੱਲੋਂ ਸੁਤੰਤਰ ਰੂਪ ਨਾਲ ਚਲਾਇਆ ਜਾਵੇਗਾ|
ਸ੍ਰੀ ਰੁਪਾਣੀ ਨੇ ਕਿਹਾ ਕਿ ਗੁਜਰਾਤ ਸਰਕਾਰ ਆਧੁਨਿਕ ਮਜਬੂਤ, ਖੁਸ਼ਹਾਲ ਅਤੇ ਲਚੀਲੇ ਭਾਰਤ ਦੇ ਨਿਰਮਾਣ ਵਿਚ ਸਰਦਾਰ ਵੱਲਭ ਭਾਈ ਪਟੇਲ ਦੇ ਆਦਰਸ਼ਾਂ ਲਈ ਸਾਡੀ ਆਸਥਾਂ ਨੂੰ ਮਜਬੂਤ ਬਨਾਉਣ ਦੇ ਮੰਤਵ ਨਾਲ ਇਤਿਹਾਸਿਕ ‘ਸਟੇਚੂ ਆਫ਼ ਯੂਨਿਟੀ’ ਦਾ ਨਿਰਮਾਣ ਕਰ ਰਹੀ ਹੈ| ਇਸ ਸਮਾਰਕ ਨੂੰ ਸਮੂਹਿਕ ਸਵਾਮਿਤਵ ਨਾਲ ਸਹੀ ਮਾਇਨੇ ਵਿਚ ਇਕ ਕੌਮੀ ਸਮਾਰਕ ਬਨਾਉਣ ਲਈ ‘ਸਟੇਚੂ ਆਫ਼ ਯੂਨਿਟੀ’ ਦੇ ਨੇੜੇ ਖੇਤਰ ਵਿਚ ਏਕ ਭਾਰਤ ਸਰਸ਼ਠ ਭਾਰਤ ਪਰਿਸਰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ|
ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ 31 ਅਕਤੂਬਰ, 2018 ਨੂੰ ਸਟੇਚੂ ਆਫ਼ ਯੂਨਿਟੀ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ| ਸਟੇਚੂ ਆਫ਼ ਯੂਨਿਟੀ ਪਰਿਯੋਜਨਾ ਦੀ ਪਰਿਕਲਪਨਾ ਗੁਜਰਾਤ ਦੇ ਉਸ ਵੇਲੇ ਦੇ !ਮੁੱਖ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰ ਨਿਰਮਾਣ ਵਿਚ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਨੂੰ ਯਾਦਗਾਰੀ ਬਨਾਉਣ ਲਈ ਕੀਤੀ ਸੀ| ਇਹ ਵਿਸ਼ਵ ਪੱਧਰੀ ਸਮਾਰਕ ਹਰ ਸਾਲ 25 ਲੱਖ ਯਾਤਰੀ ਨੂੰ ਆਕਰਸ਼ਿਤ ਕਰੇਗੀ|
ਉਨਾਂ ਨੇ ਕਿਹਾ ਕਿ ਸਰਦਾਰ ਵਲੱਭ ਭਾਈ ਪਟੇਲ ਦੀ 182 ਮੀਟਰ ਉੱਚੀ ਤਾਂਬਾ ਪ੍ਰਤਿਮਾ ਇਤਿਹਾਸਿਕ ਅਤੇ ਸਟੇਚੂ ਆਫ਼ ਲਿਬਰਟੀ ਦੀ ਉਚਾਈ ਤੋਂ ਦੁਗਣੀ ਉੱਚਾਈ ਨਾਲ ਵਿਸ਼ਵ ਦੀ ਸੱਭ ਤੋਂ ਉੱਚੀ ਪ੍ਰਤਿਮਾ ਹੈ|

VIA PUNJAB