- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ਤਰੰਜ: ਆਨੰਦ ਨੇ ਰੈਗਰ ਨੂੰ ਮਾਤ ਦਿੱਤੀ
ਬਾਤੁਮੀ – ਵਿਸ਼ਵ ਰੈਪਿਡ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਬਿਹਤਰੀਨ ਖੇਡ ਦਾ ਨਜ਼ਾਰਾ ਪੇਸ਼ ਕਰਦਿਆਂ ਮਾਰਕਸ ਰੈਗਰ ਨੂੰ ਹਰਾਇਆ, ਜਿਸ ਨਾਲ ਭਾਰਤੀ ਪੁਰਸ਼ ਟੀਮ 43ਵੇਂ ਸ਼ਤਰੰਜ ਓਲੰਪਿਆਡ ਵਿੱਚ ਆਸਟਰੀਆ ’ਤੇ 3.5-0.5 ਨਾਲ ਸੌਖੀ ਜਿੱਤ ਦਰਜ ਕਰਨ ਵਿੱਚ ਸਫਲ ਰਹੀ। 12 ਸਾਲ ਮਗਰੋਂ ਓਲੰਪਿਆਡ ਵਿੱਚ ਖੇਡ ਰਹੇ ਆਨੰਦ ਨੇ ਅੱਜ ਸ਼ਾਮ ਖੇਡੀ ਗਈ ਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰੈਗਰ ਨੂੰ ਚਿੱਤ ਕੀਤਾ। ਦੂਜੇ ਬੋਰਡ ’ਤੇ ਪੀ ਹਰਿਕ੍ਰਿਸ਼ਨਾ ਨੇ ਵੇਲੈਂਟਾਈਨ ਡ੍ਰੈਗਨੇਵ ਦੀ ਆਖ਼ਰੀ ਪਲਾਂ ਦੀ ਗ਼ਲਤੀ ਦਾ ਫ਼ਾਇਦਾ ਚੁੱਕਿਆ, ਜਦਕਿ ਵਿਦਿਤ ਗੁਜਰਾਤੀ ਨੇ ਆਂਦਰਿਆਸ ਡੀਰਮੇਅਰ ’ਤੇ ਜਿੱਤ ਦਰਜ ਕਰਕੇ ਭਾਰਤ ਦੀ ਲੀਡ ਪੱਕੀ ਕੀਤੀ। ਚੌਥੇ ਬੋਰਡ ’ਤੇ ਵੀ ਬੀ ਅਧਿਬਾਨ ਅਤੇ ਪੀਟਰ ਸ਼੍ਰੇਨਰ ਦੀ ਬਾਜ਼ੀ ਡਰਾਅ ਰਹੀ। ਲਗਾਤਾਰ ਦੂਜੀ ਜਿੱਤ ਨਾਲ ਭਾਰਤੀ ਪੁਰਸ਼ ਟੀਮ 40 ਹੋਰ ਟੀਮਾਂ ਨਾਲ ਚਾਰ ਅੰਕ ਲੈ ਕੇ ਸਾਂਝੇ ਤੌਰ ’ਤੇ ਲੀਡ ਹੈ। ਭਾਰਤ ਦਾ ਅਗਲਾ ਮੁਕਾਬਲਾ ਕੈਨੇਡਾ ਨਾਲ ਹੋਵੇਗਾ ਭਾਰਤੀ ਮਹਿਲਾ ਟੀਮ ਨੇ ਵੈਨਜ਼ੂਏਲਾ ਨੂੰ 4-0 ਨਾਲ ਹਰਾਇਆ।


