- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਜਿੰਕਿਆ ਰਹਾਣੇ ਦੀ ਰਾਜਸਥਾਨ ਦੀ ਕਪਤਾਨੀ ਤੋਂ ਛੁੱਟੀ
ਜੈਪੁਰ – ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਨੂੰ ਅਜਿੰਕਿਆ ਰਹਾਣੇ ਦੀ ਥਾਂ ਇੰਡੀਅਨ ਪ੍ਰੀਮੀਅਰ ਲੀਗ ਦੇ ਸੈਸ਼ਨ ਦੌਰਾਨ ਰਾਜਸਥਾਨ ਰੌਇਲਜ਼ ਦੀ ਕਪਤਾਨੀ ਸੌਂਪ ਦਿੱਤੀ ਗਈ ਹੈ। ਸਮਿੱਥ ਨੇ ਗੇਂਦ ਨਾਲ ਛੇੜ-ਛਾੜ ਮਾਮਲੇ ਵਿੱਚ ਇੱਕ ਸਾਲ ਦੀ ਪਾਬੰਦੀ ਝੱਲਣ ਮਗਰੋਂ ਟੀਮ ਵਿੱਚ ਵਾਪਸੀ ਕੀਤੀ ਹੈ। ਮੁੰਬਈ ਇੰਡੀਅਨਜ਼ ਖ਼ਿਲਾਫ਼ ਅੱਜ ਮੈਚ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ। ਰਾਜਸਥਾਨ ਦੀ ਟੀਮ ਅੱਠ ਵਿੱਚੋਂ ਛੇ ਮੈਚ ਗੁਆ ਚੁੱਕੀ ਹੈ ਅਤੇ ਪਲੇਅ-ਆਫ ਦੀ ਦੌੜ ਵਿੱਚ ਬਰਕਰਾਰ ਰਹਿਣ ਲਈ ਉਸ ਨੂੰ ਬਾਕੀ ਬਚੇ ਛੇ ਵਿੱਚੋਂ ਘੱਟ ਤੋਂ ਘੱਟ ਪੰਜ ਮੈਚਾਂ ਵਿੱਚ ਜਿੱਤ ਦਰਜ ਕਰਨੀ ਹੋਵੇਗੀ। ਸਮਿੱਥ ਨੂੰ 2018 ਸੈਸ਼ਨ ਲਈ ਵੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ, ਪਰ ਪਾਬੰਦੀ ਲੱਗਣ ਕਾਰਨ ਬਾਅਦ ਵਿੱਚ ਰਹਾਣੇ ਨੇ ਟੀਮ ਦੀ ਕਮਾਨ ਸੰਭਾਲੀ ਸੀ। ਸਮਿੱਥ ਹਾਲਾਂਕਿ ਰਾਜਸਥਾਨ ਰੌਇਲਜ਼ ਨਾਲ ਪਹਿਲੀ ਮਈ ਤੱਕ ਰਹੇਗਾ, ਪਰ ਟੀਮ ਨੇ ਉਦੋਂ ਤੱਕ ਲੀਗ ਦੇ ਆਪਣੇ ਜ਼ਿਆਦਾਤਰ ਮੈਚ ਖੇਡ ਲਏ ਹੋਣਗੇ। ਸਮਿੱਥ ਨੇ ਇਸ ਸੈਸ਼ਨ ਵਿੱਚ ਸੱਤ ਮੈਚਾਂ ਦੌਰਾਨ 37.20 ਦੀ ਔਸਤ ਨਾਲ 186 ਦੌੜਾਂ ਬਣਾਈਆਂ ਹਨ, ਜਿਸ ਵਿੱਚ 73 ਉਸ ਦਾ ਸਰਵੋਤਮ ਸਕੋਰ ਹੈ। ਰਹਾਣੇ ਨੇ 25.12 ਦੀ ਔਸਤ ਨਾਲ 201 ਦੌੜਾਂ ਬਣਾਈਆਂ ਹਨ। ਉਸ ਦਾ ਸਰਵੋਤਮ ਸਕੋਰ 70 ਦੌੜਾਂ ਹੈ।


