ਅਨਿਲ ਅੰਬਾਨੀ ਦੋਸ਼ੀ ਕਰਾਰ, 453 ਕਰੋੜ ਦਾ ਭੁਗਤਾਨ ਨਾ ਕਰਨ ਤੇ ਹੋ ਸਕਦੀ ਹੈ ਜੇਲ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਰਿਲਾਇੰਸ ਕਮਿਊਨੀਕੇਸ਼ਨ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਵੱਡਾ ਝਟਕਾ ਦਿੱਤਾ ਹੈ| ਅਨਿਲ ਅੰਬਾਨੀ ਨੂੰ 4 ਹਫਤਿਆਂ ਵਿਚ ਐਰਿਕਸਨ ਕੰਪਨੀ ਨੂੰ 453 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਹੈ| ਅਜਿਹਾ ਨਾ ਕਰਨ ਤੇ ਅਨਿਲ ਅੰਬਾਨੀ ਨੂੰ ਤਿੰਨ ਮਹੀਨੇ ਲਈ ਜੇਲ੍ਹ ਜਾਣਾ ਪਵੇਗਾ| ਜ਼ਿਕਰਯੋਗ ਹੈ ਕਿ ਐਰਿਕਸਨ ਕੰਪਨੀ ਦੇ ਰੁਪਏ ਨਾ ਚੁਕਾਉਣ ਕਾਰਨ ਅਨਿਲ ਅੰਬਾਨੀ ਨੂੰ ਸੁਪਰੀਮ ਕੋਰਟ ਨੇ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤਾ ਹੈ| ਸੁਪਰੀਮ ਕੋਰਟ ਨੇ ਕਿਹਾ ‘ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੂੰ 453 ਕਰੋੜ ਰੁਪਏ 4 ਹਫਤਿਆਂ ਵਿਚ ਐਰਿਕਸਨ ਕੰਪਨੀ ਨੂੰ ਚੁਕਾਣੇ ਪੈਣਗੇ ਨਹੀਂ ਤਾਂ ਅਨਿਲ ਅੰਬਾਨੀ ਨੂੰ ਤਿੰਨ ਮਹੀਨੇ ਲਈ ਜੇਲ੍ਹ ਜਾਣਾ ਪਵੇਗਾ ਅਤੇ ਇਸ ਦੇ ਨਾਲ ਹੀ 1 ਕਰੋੜ ਦਾ ਜੁਰਮਾਨਾ ਵੀ ਲੱਗ ਸਕਦਾ ਹੈ| ਜਸਟਿਸ ਆਰ.ਐਫ. ਨਰੀਮਨ ਅਤੇ ਵੀਨੀਤ ਸਰਨ ਦੀ ਬੈਂਚ ਨੇ 13 ਫਰਵਰੀ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਜਦੋਂ ਐਰਿਕਸਨ ਇੰਡੀਆ ਨੇ ਦੋਸ਼ ਲਗਾਇਆ ਸੀ ਕਿ ਰਿਲਾਇੰਸ ਗਰੁੱਪ ਕੋਲ ਰਾਫੇਲ ਜਹਾਜ਼ ਸੌਦੇ ਵਿੱਚ ਨਿਵੇਸ਼ ਕਰਨ ਲਈ ਰਕਮ ਹੈ ਪਰ ਉਹ ਉਸਦੇ 453 ਕਰੋੜ ਰੁਪਏ ਦੇ ਭੁਗਤਾਨ ਕਰਨ ਵਿੱਚ ਅਸਮਰੱਥ ਹੈ|

VIA PUNJAB