ਅਪੋਲੋ ਪਬਲਿਕ ਸਕੂਲ, ਘਨੌਰ ਵਿਖੇ ਖੇਡ ਦਿਵਸ ਦਾ ਆਯੋਜਨ

ਘਨੌਰ – ਅਪੋਲੋ ਪਬਲਿਕ ਸਕੂਲ ਘਨੌਰ ਵਿਖੇ ਖੇਡ ਦਿਵਸ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਮ ਐਲ ਏ ਮਦਨ ਲਾਲ ਸ਼ਾਮਲ ਹੋਏ| ਇਸ ਮੌਕੇ ਸਕੂਲ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ, ਸਵਾਗਤੀ ਗੀਤ, ਯੋਗਾ, ਡਾਂਸ ਆਦਿ ਪੇਸ਼ ਕੀਤਾ ਗਿਆ| ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ| ਇਸ ਮੌਕੇ ਕਰਵਾਈਆਂ ਗਈਆਂ ਖੇਡਾਂ ਵਿੱਚ ਪ੍ਰੀ ਨਰਸਰੀ ਤੋਂ ਦੱਸਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ| ਇਸ ਮੌਕੇ 100, 200, 400 ਮੀਟਰ ਦੌੜਾਂ, ਰੱਸਾਕੱਸੀ, ਖੋ-ਖੋ , ਵਾਲੀਬਾਲ ਆਦਿ ਕਰਵਾਈਆਂ ਗਈਆਂ| ਇਸ ਮੌਕੇ ਅਬੈਕਸ, ਫਰੈਂਚ, ਜੁਡੋ ਕਰਾਟੇ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ| ਇਸ ਮੌਕੇ ਸਕੂਲ ਦੇ ਐਮ ਡੀ ਤਰਵਿੰਦਰ ਸਿੰਘ ਗਰੋਵਰ, ਜਤਿੰਦਰ ਕੌਰ , ਹਰਸਿਮਰਨ ਸਿੰਘ , ਰੋਮਾ ਅਨੰਦ ਅਤੇ ਮੁੱਖ ਅਧਿਆਪਿਕਾ ਰੁਪਿੰਦਰ ਕੌਰ ਤੇ ਹੋਰ ਸਟਾਫ ਮੋਜੂਦ ਸੀ|

VIA PUNJAB