- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਫ਼ਗਾਨਿਸਤਾਨ ’ਤੇ ਅੱਜ ਵੱਡੀ ਜਿੱਤ ਲਈ ਉਤਰੇਗਾ ਭਾਰਤ
ਸਾਊਥੈਂਪਟਨ – ਭਾਰਤੀ ਟੀਮ ਵਿਸ਼ਵ ਕੱਪ ਵਿੱਚ ਆਪਣੀ ਨੈੱਟ ਰਨ ਰੇਟ ਬਿਹਤਰ ਕਰਨ ਲਈ ਲਗਾਤਾਰ ਹਾਰਾਂ ਦੇ ਝੰਬੇ ਅਫ਼ਗਾਨਿਸਤਾਨ ਖ਼ਿਲਾਫ਼ ਸ਼ਨਿੱਚਰਵਾਰ ਨੂੰ ਇਥੇ ਹੋਣ ਵਾਲੇ ਲੀਗ ਮੈਚ ਵਿੱਚ ਵੱਡੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਜ਼ਖ਼ਮੀ ਹੋਏ ਸ਼ਿਖਰ ਧਵਨ ਦੀ ਥਾਂ ਟੀਮ ਵਿੱਚ ਸ਼ਾਮਲ ਕੀਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਦਾ ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਇਕਪਾਸੜ ਰਹਿਣ ਦੀ ਸੰਭਾਵਨਾ ਹੈ, ਜਿਸ ਵਿੱਚ ਭਾਰਤੀ ਬੱਲੇਬਾਜ਼ ਮੌਕਾ ਮਿਲਣ ’ਤੇ ਕੁੱਝ ਨਵੇਂ ਰਿਕਾਰਡ ਸਥਾਪਤ ਕਰ ਸਕਦੇ ਹਨ। ਇਸ ਮੈਚ ਵਿੱਚ ਵੱਡੀ ਜਿੱਤ ਨਾਲ ਭਾਰਤ ਦੀ ਸੈਮੀ-ਫਾਈਨਲ ਦੀ ਰਾਹ ਵੀ ਵੱਧ ਸੌਖੀ ਹੋ ਜਾਵੇਗੀ। ਅਫ਼ਗਾਨਿਸਤਾਨ ਦੀ ਵਿਵਾਦਮਈ ਮੁਹਿੰਮ ਮੈਦਾਨ ਦੇ ਅੰਦਰ ਅਤੇ ਬਾਹਰ ਗ਼ਲਤ ਫ਼ੈਸਲਿਆਂ ਕਾਰਨ ਬਹੁਤ ਖ਼ਰਾਬ ਰਹੀ ਹੈ। ਹੁਣ ਉਸ ਦਾ ਸਾਹਮਣਾ ਸਟਾਰ ਕ੍ਰਿਕਟਰਾਂ ਦੀ ਟੀਮ ਨਾਲ ਹੈ, ਜੋ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਅਜਿਹੀ ਟੀਮ ਰਹੀ, ਜਿਸ ਨੂੰ ਸ਼ੁਰੂ ਵਿੱਚ ਹੀ ਵੱਡੇ ਮੁਕਾਬਲਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਦੱਖਣੀ ਅਫਰੀਕਾ, ਆਸਟਰੇਲੀਆ ਅਤੇ ਪਾਕਿਸਤਾਨ ’ਤੇ ਜਿੱਤ ਮਗਰੋਂ ਹੁਣ ਵਿਰਾਟ ਕੋਹਲੀ ਦੀ ਟੀਮ ਜੇਤੂ ਨਜ਼ਰ ਆ ਰਹੀ ਹੈ।ਸਲਾਮੀ ਬਲੇਬਾਜ਼ ਸ਼ਿਖਰ ਧਵਨ, ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਹਰਫ਼ਨਮੌਲਾ ਵਿਜੈ ਸ਼ੰਕਰ ਦੇ ਜ਼ਖ਼ਮੀ ਹੋਣ ਦੇ ਬਾਵਜੂਦ ਭਾਰਤ ਨੇ ਦਬਦਬਾ ਬਣਾਈ ਰੱਖਿਆ। ਆਸਟਰੇਲੀਆ ਖ਼ਿਲਾਫ਼ ਸੈਂਕੜਾ ਮਾਰਨ ਮਗਰੋਂ ਅੰਗੂਠੇ ਦੀ ਸੱਟ ਕਾਰਨ ਧਵਨ ਦਾ ਬਾਹਰ ਹੋਣਾ ਭਾਰਤ ਲਈ ਵੱਡਾ ਝਟਕਾ ਸੀ, ਪਰ ਕੇਐਲ ਰਾਹੁਲ ਨੇ ਪਾਕਿਸਤਾਨ ਖ਼ਿਲਾਫ਼ ਸੀਨੀਅਰ ਕ੍ਰਮ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਉਸ ਦੀ ਘਾਟ ਨਹੀਂ ਰੜਕਣ ਦਿੱਤੀ। ਰੋਹਿਤ ਸ਼ਰਮਾ ਆਪਣੀ ਸ਼ਾਨਦਾਰ ਲੈਅ ਵਿੱਚ ਹੈ ਅਤੇ ਜੇਕਰ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਮੌਕਾ ਮਿਲਦਾ ਹੈ ਤਾਂ ਉਹ ਇੱਕ ਹੋਰ ਸੈਂਕੜਾ ਮਾਰਨ ਦੀ ਕੋਸ਼ਿਸ਼ ਕਰੇਗਾ। ਅਫ਼ਗਾਨਿਸਤਾਨ ਖ਼ਰਾਬ ਪ੍ਰਦਰਸ਼ਨ ਨਾਲ ਜੂਝ ਰਿਹਾ ਅਤੇ ਉਸ ਦਾ ਮੁੱਖ ਗੇਂਦਬਾਜ਼ ਰਾਸ਼ਿਦ ਖ਼ਾਨ ਲੈਅ ਵਿੱਚ ਨਹੀਂ ਹੈ। ਕਪਤਾਨ ਕੋਹਲੀ ਨੇ ਆਸਟਰੇਲੀਆ ਅਤੇ ਪਾਕਿਸਤਾਨ ਖ਼ਿਲਾਫ਼ ਸੌਖਿਆਂ ਹੀ ਅਰਧ ਸੈਂਕੜਾ ਮਾਰਿਆ ਹੈ। ਸ਼ੰਕਰ ਦੀ ਸੱਟ ਟੀਮ ਲਈ ਫ਼ਿਕਰ ਵਾਲੀ ਗੱਲ ਹੋ ਸਕਦੀ ਹੈ, ਪਰ ਨੌਜਵਾਨ ਰਿਸ਼ਭ ਪੰਤ ਦੇ ਆਉਣ ਨਾਲ ਟੀਮ ਨੂੰ ਹੁਲਾਰਾ ਮਿਲੇਗਾ। ਸ਼ੰਕਰ ਦੇ ਸਮੇਂ ਸਿਰ ਫਿੱਟ ਨਾ ਹੋਣ ਦੀ ਸੂਰਤ ਵਿੱਚ ਪੰਤ ਜਾਂ ਦਿਨੇਸ਼ ਕਾਰਤਿਕ ਵਿੱਚੋਂ ਕਿਸੇ ਇੱਕ ਨੂੰ ਖੇਡਣ ਦਾ ਮੌਕਾ ਮਿਲ ਸਕਦਾ ਹੈ। ਹਾਰਦਿਕ ਪਾਂਡਿਆ ਨੇ ਵੀ ਬੱਲੇਬਾਜ਼ੀ ਦੇ ਉਪਰਲੇ ਕ੍ਰਮ ’ਤੇ ਭੇਜੇ ਜਾਣ ਦਾ ਪੂਰਾ ਲਾਹਾ ਲਿਆ ਹੈ, ਜਦਕਿ ਮਹਿੰਦਰ ਸਿੰਘ ਧੋਨੀ ਨੇ ਵਿਕਟਾਂ ਦੇ ਅੱਗੇ ਅਤੇ ਪਿੱਛੇ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਮੈਚ ਵਿੱਚ ਕੇਦਾਰ ਜਾਧਵ ਨੂੰ ਉਪਰਲੇ ਕ੍ਰਮ ਵਿੱਚ ਬੱਲੇਬਾਜ਼ੀ ਲਈ ਭੇਜਿਆ ਜਾ ਸਕਦਾ ਹੈ। ਉਹ ਇੱਕੋ ਅਜਿਹਾ ਬੱਲੇਬਾਜ਼ ਹੈ, ਜਿਸ ਨੂੰ ਹੁਣ ਤੱਕ ਤਿੰਨ ਮੈਚਾਂ ਵਿੱਚ ਖ਼ਾਸ ਬੱੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ। ਭਾਰਤੀ ਗੇਂਦਬਾਜ਼ੀ ਵੀ ਟੂਰਨਾਮੈਂਟ ਵਿੱਚ ਕਿਫ਼ਾਇਤੀ ਲੱਗ ਰਹੀ ਹੈ, ਪਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਉਸ ਦੀ ਟੀਮ ਅਫ਼ਗਾਨਿਸਤਾਨ ਨੂੰ ਕਮਜ਼ੋਰ ਨਹੀਂ ਸਮਝ ਰਹੀ। ਭੁਵਨੇਸ਼ਵਰ ਪਾਕਿਸਤਾਨ ਖ਼ਿਲਾਫ਼ 16 ਗੇਂਦਾਂ ਕਰਨ ਮਗਰੋਂ ਮਾਸਪੇਸ਼ੀਆਂ ਵਿੱਚ ਖਿੱਚ ਪੈਣ ਕਾਰਨ ਮੈਦਾਨ ਤੋਂ ਬਾਹਰ ਚਲਾ ਗਿਆ ਸੀ। ਭਾਰਤ ਨੂੰ ਇਸ ਦਾ ਨੁਕਸਾਨ ਨਹੀਂ ਹੋਇਆ ਕਿਉਂਕਿ ਵਿਜੈ ਸ਼ੰਕਰ ਅਤੇ ਪਾਂਡਿਆ ਨੇ ਚੰਗੀ ਗੇਂਦਬਾਜ਼ੀ ਕੀਤੀ। ਅਫ਼ਗਾਨਿਸਤਾਨ ਖ਼ਿਲਾਫ਼ ਮੁਹੰਮਦ ਸ਼ਮੀ ਨੂੰ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਮੈਚ ਖੇਡਣ ਦਾ ਮੌਕਾ ਮਿਲ ਸਕਦਾ ਹੈ ਅਤੇ ਉਸ ਦੀ ਤੇਜ਼ ਗੇਂਦਬਾਜ਼ੀ ਹਜ਼ਰਤੁੱਲ੍ਹਾ ਜਜ਼ਈ, ਹਸ਼ਮਤੁੱਲ੍ਹਾ ਸ਼ਾਹਿਦੀ ਅਤੇ ਅਸ਼ਗਰ ਅਫ਼ਗਾਨ ਵਰਗੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ਵਿੱਚ ਪਾ ਸਕਦੀ ਹੈ। ਅਫ਼ਗਾਨਿਸਤਾਨ ਦੇ ਗ਼ੈਰ-ਤਜਰਬੇਕਾਰ ਬੱਲੇਬਾਜ਼ਾਂ ਲਈ ਕੁਲਦੀਪ ਯਾਦਵ ਜਾਂ ਯੁਜ਼ਵੇਂਦਰ ਚਾਹਲ ਦਾ ਸਾਹਮਣਾ ਕਰਨਾ ਵੀ ਸੌਖਾ ਨਹੀਂ ਹੋਵੇਗਾ। ਅਫ਼ਗਾਨਿਸਤਾਨ ਹਾਲਾਂਕਿ ਭਾਰਤ ਨੂੰ ਸਖ਼ਤ ਚੁਣੌਤੀ ਪੇਸ਼ ਕਰਕੇ ਆਪਣਾ ਆਤਮ-ਵਿਸ਼ਵਾਸ ਵਧਾਉਣ ਦੀ ਕੋਸ਼ਿਸ਼ ਕਰੇਗਾ।


