ਅਮਰੀਕਾ ਇਰਾਨ ਦੇ ਕਿਸੇ ਵੀ ਹਮਲੇ ਦਾ ਦੇਵੇਗਾ ਕਰਾਰਾ ਜਵਾਬ : ਟ੍ਰੰਪ

ਵਾਸ਼ਿੰਗਟਨ – ਫਾਰਸ ਦੀ ਖਾੜੀ ਵਿੱਚ ਵੱਧਦੇ ਤਣਾਅ ਵਿਚ ਅਮਰੀਕਾ ਅਤੇ ਈਰਾਨ ਦੋਹਾਂ ਨੇ ਕਿਹਾ ਹੈ ਕਿ ਉਹ ਯੁੱਧ ਨਹੀਂ ਚਾਹੁੰਦੇ| ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਹਮਲੇ ਦਾ ਕਰਾਰਾ ਜਵਾਬ ਦੇਵੇਗਾ| ਫਲੋਰੀਡਾ ਵਿੱਚ ਪ੍ਰਚਾਰ ਮੁਹਿੰਮ ਲਈ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,”ਇਰਾਨ ਨਾਲ ਕਾਫੀ ਕੁਝ ਚੱਲ ਰਿਹਾ ਹੈ| ਜਿਕਰਯੋਗ ਹੈ ਕੀ ਹੁੰਦਾ ਹੈ| ਮੈਂ ਸਿਰਫ ਇੰਨਾ ਕਹਿ ਸਕਦਾ ਹਾਂ ਕਿ ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ|” ਗੌਰਤਲਬ ਹੈ ਕਿ ਟਰੰਪ ਦੀ ਇਸ ਟਿੱਪਣੀ ਤੋਂ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਦੇ ਕਾਰਜਕਾਰੀ ਰੱਖਿਆ ਮੰਤਰੀ ਪ੍ਰੈਟ੍ਰਿਕ ਸ਼ਾਨਹਾਨ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ|ਫਲੋਰੀਡਾ ਸਥਿਤ ਅਮਰੀਕੀ ਕੇਂਦਰੀ ਕਮਾਂਡ ਦਾ ਮੰਗਲਵਾਰ ਨੂੰ ਦੌਰਾ ਕਰਨ ਦੇ ਬਾਅਦ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ,”ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਈਰਾਨ ਵੱਲੋਂ ਉਤਪੰਨ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਅਮਰੀਕਾ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ|” ਉਨ੍ਹਾਂ ਨੇ ਕਿਹਾ ਕਿ ਈਰਾਨ ਵੱਲੋਂ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਏ ਜਾਣ ਜਾਂ ਅੰਤਰਰਾਸ਼ਟਰੀ ਸ਼ਿੰਪਿੰਗ ਰੂਟਾਂ ਵਿੱਚ ਮੁਸ਼ਕਲਾਂ ਪੈਦਾ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਨਾਲ ਨਜਿੱਠਣ ਲਈ ਅਮਰੀਕਾ ਤਿਆਰ ਹੈ| ਵਿਦੇਸ਼ ਮੰਤਰੀ ਨੇ ਕਿਹਾ,”ਟਰੰਪ ਸਿਰਫ ਇਰਾਨੀ ਖਤਰੇ ਤੋਂ ਬਚਾਅ ਯਕੀਨੀ ਕਰਨਾ ਚਾਹੁੰਦੇ ਹਨ| ਉਹ ਕੋਈ ਯੁੱਧ ਨਹੀਂ ਚਾਹੁੰਦੇ ਅਤੇ ਅਸੀਂ ਇਹ ਸੰਦੇਸ਼ ਦੇਣਾ ਜਾਰੀ ਰਖਾਂਗੇ|”ਉੱਧਰ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦਾ ਕਹਿਣਾ ਹੈ,”ਅਸੀਂ ਕਿਸੇ ਵੀ ਦੇਸ਼ ਨਾਲ ਯੁੱਧ ਨਹੀਂ ਛੇੜਾਂਗੇ ਪਰ ਇਰਾਨ ਦੇ ਲੋਕ ਅਮਰੀਕਾ ਦੇ ਦਬਾਅ ਅਤੇ ਖੇਤਰ ਵਿੱਚ ਅਸਥਿਰਤਾ ਵਿਰੁੱਧ ਜ਼ਰੂਰ ਖੜ੍ਹੇ ਹੋਣਗੇ|”

VIA PUNJAB