ਅਮਰੀਕਾ ਐੱਚ-1ਬੀ ਐਪਲੀਕੇਸ਼ਨ ਡਿਊਟੀ ਵਧਾਉਣ ਦਾ ਪ੍ਰਸਤਾਵ ਦੇਵੇਗਾ – ਕਿਰਤ ਮੰਤਰੀ

ਵਾਸ਼ਿੰਗਟਨ – ਟਰੰਪ ਪ੍ਰਸ਼ਾਸਨ ਨੇ ਐੱਚ1-ਬੀ ਵੀਜ਼ਾ ਲਈ ਐਪਲੀਕੇਸ਼ਨ ਡਿਊਟੀ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਕਿਰਤ ਮੰਤਰੀ ਐਲੇਕਜੇਂਡਰ ਏਕੋਸਟਾ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅਪ੍ਰੈਂਟਿਸ ਪ੍ਰੋਗਰਾਮ ਨੂੰ ਵਿਸਤਾਰ ਦੇਣ ਦੇ ਸੰਬੰਧ ‘ਚ ਨਿਧੀ ਵਧਾਉਣ ਲਈ ਇਹ ਪ੍ਰਸਤਾਵ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਰਾਹੀਂ ਅਮਰੀਕੀ ਨੌਜਵਾਨਾਂ ਦੇ ਸਾਹਮਣੇ ਇਕ ਅਕਤੂਬਰ 2019 ਤੋਂ ਸ਼ੁਰੂ ਹੋ ਰਹੇ ਵਿੱਤੀ ਸਾਲ 2020 ਲਈ ਕਿਰਤ ਮੰਤਰਾਲੇ ਦਾ ਸਾਲਾਨਾ ਬਜਟ ਪੇਸ਼ ਕਰਕੇ ਹੋਏ ਐੱਚ-1ਬੀ ਐਪਲੀਕੇਸ਼ਨ ਡਿਊਟੀ ‘ਚ ਕਿੰਨਾ ਵਾਧਾ ਹੋਵੇਗਾ ਇਸ ਦਾ ਬਿਓਰਾ ਨਹੀਂ ਦਿੱਤਾ ਅਤੇ ਇਹ ਵੀ ਨਹੀਂ ਦੱਸਿਆ ਕਿ ਕਿਨ੍ਹਾਂ ਸ਼੍ਰੇਣੀਆਂ ਦੇ ਐਪਲੀਕੇਸ਼ਨ ‘ਤੇ ਇਹ ਲਾਗੂ ਕੀਤਾ ਜਾਵੇਗਾ। ਪਰ ਪੂਰਵ ਦੇ ਅਨੁਭਵਾਂ ਦੇ ਆਧਾਰ ‘ਤੇ ਦੇਖਿਆ ਜਾਵੇ ਜੋ ਭਾਰਤੀ ਆਈ.ਟੀ. ਕੰਪਨੀਆਂ ਵਲੋਂ ਐੱਚ-1 ਬੀ ਵੀਜ਼ਾ ਦੇ ਲਈ ਕਾਫੀ ਐਪਲੀਕੇਸ਼ਨ ਦਿੱਤੇ ਜਾਂਦੇ ਹਨ। ਐੱਚ-1 ਬੀ ਵੀਜ਼ਾ ਗੈਰ-ਇਮੀਗ੍ਰੇਸ਼ਨ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਪੇਸ਼ਿਆਂ ਜਿਨ੍ਹਾਂ ‘ਚੋਂ ਤਕਨੀਕੀ ਜਾਂ ਸਿਧਾਂਤਿਕ ਵਿਸ਼ੇਸ਼ਤਾ ਚਾਹੀਦੀ ਹੁੰਦੀ ਹੈ, ‘ਚ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਦੀ ਆਗਿਆ ਦਿੰਦਾ ਹੈ।

VIA PUNJAB