- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ: ਕੋਰੋਨਾ ਕਾਰਨ ਰਾਸ਼ਟਰੀ ਸੁਤੰਤਰਤਾ ਦਿਵਸ ਪਰੇਡ ਲਗਾਤਾਰ ਦੂਜੇ ਸਾਲ ਵੀ ਹੋਈ ਰੱਦ
ਕੈਲੀਫੋਰਨੀਆ – ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਿਤ ਬਹੁਤ ਸਾਰੀਆਂ ਬੰਦਸ਼ਾਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਪਰ ਨੈਸ਼ਨਲ ਪਾਰਕ ਸਰਵਿਸ ਨੇ ਵੀਰਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਵਾਸ਼ਿੰਗਟਨ, ਡੀ.ਸੀ. ਵਿੱਚ ਇਸ ਸਾਲ ਸਾਲਾਨਾ ਆਜ਼ਾਦੀ ਦਿਵਸ ਪਰੇਡ ਨਹੀਂ ਹੋਵੇਗੀ। ਇਸ ਸਾਲ ਵੀ ਕੋਵਿਡ -19 ਨਾਲ ਸਬੰਧਿਤ ਲੌਜਿਸਟਿਕਸ ਅਤੇ ਯੋਜਨਾਬੰਦੀ ਦੀਆਂ ਸੀਮਾਵਾਂ ਨੇ ਸਮੂਹਾਂ ਨੂੰ ਪੂਰੀ ਤਰ੍ਹਾਂ ਸੰਗਠਿਤ ਕਰਨਾ ਅਸੰਭਵ ਬਣਾ ਦਿੱਤਾ ਹੈ ਜੋ ਕਿ ਦੇਸ਼ ਦੀ ਰਾਜਧਾਨੀ ਦੀ ਯਾਤਰਾ ਵਿੱਚ ਮਾਰਚ ਕਰਦੇ ਹਨ।ਪਰੇਡ ਸੰਸਥਾ ਦੇ ਬੁਲਾਰੇ ਮਾਈਕ ਲਿਟਰਸਟ ਅਨੁਸਾਰ ਕੋਰੋਨਾ ਕਾਰਨ ਹਾਈ ਸਕੂਲ ਬੈਂਡਾਂ, ਟੀਮਾਂ ਅਤੇ ਹੋਰ ਯੁਵਾ ਸੰਗਠਨਾਂ ਲਈ ਇੱਕ ਸਫਲ ਪ੍ਰੋਗਰਾਮ ਕਰਾਉਣਾ ਸੰਭਵ ਨਹੀਂ ਹੈ। ਜਿਸ ਕਰਕੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ 2020 ਵਿੱਚ ਵੀ ਪਰੇਡ ਨੂੰ ਰੱਦ ਕਰ ਦਿੱਤਾ ਗਿਆ ਸੀ, ਪਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੀ ਬਜਾਏ ਇੱਕ “ਸਲੂਟ ਟੂ ਅਮੈਰਿਕਾ” ਪ੍ਰੋਗਰਾਮ ਆਯੋਜਿਤ ਕੀਤਾ ਸੀ। ਇਸ ਸੰਬੰਧੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਚਾਰ ਜੁਲਾਈ ਤੱਕ ਲੋਕ ਪਰਿਵਾਰ ਅਤੇ ਦੋਸਤਾਂ ਨਾਲ ਇਕੱਠੇ ਹੋ ਸਕਣਗੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਵੱਡੇ ਸਮੂਹਾਂ ਨੂੰ ਛੁੱਟੀ ਲਈ ਇਕੱਠੇ ਹੋਣਾ ਚਾਹੀਦਾ ਹੈ।ਇਸ ਕਰਕੇ 2021 ਦੀ ਰਾਸ਼ਟਰੀ ਸੁਤੰਤਰਤਾ ਦਿਵਸ ਪਰੇਡ ਨੂੰ ਰੱਦ ਕਰਨ ਦਾ ਫੈਸਲਾ ਇਸ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦਾ ਪ੍ਰਤੀਤ ਹੁੰਦਾ ਹੈ। ਕਈ ਰਾਜਨੀਤਕ ਲੋਕਾਂ ਨੇ ਇਸ ਪ੍ਰਤੀ ਨਿਰਾਸ਼ਾ ਵੀ ਜ਼ਾਹਿਰ ਕੀਤੀ ਹੈ, ਜਿਹਨਾਂ ਵਿੱਚੋਂ ਡੈਲੀਗੇਟ ਏਲੇਨੋਰ ਹੋਲਮ ਨੌਰਟਨ, ਜੋ ਕਿ ਕਾਂਗਰਸ ਵਿੱਚ ਜ਼ਿਲ੍ਹਾ ਕੋਲੰਬੀਆ ਦੀ ਨੁਮਾਇੰਦਗੀ ਕਰਦੀ ਹੈ, ਨੇ ਪਾਰਕ ਸੇਵਾ ਦੁਆਰਾ ਪਰੇਡ ਸੰਬੰਧੀ ਫੈਸਲੇ ਨੂੰ “ਅਚਨਚੇਤੀ” ਦਸਦਿਆਂ ਨਿਰਾਸ਼ਾ ਜ਼ਾਹਿਰ ਕੀਤੀ ਹੈ।


