- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਗੈਰ-ਕਾਨੂੰਨੀ ਦਾਖਲੇ ਕਾਰਨ ਜੇਲਾਂ ‘ਚ ਬੰਦ ਹਨ 2,382 ਭਾਰਤੀ
ਵਾਸ਼ਿੰਗਟਨ ਨਵੇਂ ਜਾਰੀ ਅੰਕੜਿਆਂ ਮੁਤਾਬਕ ਸ਼ਰਣ ਮੰਗਣ ਲਈ ਗੈਰ-ਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਕੇ ਅਮਰੀਕਾ ‘ਚ ਦਾਖਲ ਹੋਣ ਦੇ ਮਾਮਲੇ ‘ਚ ਵੱਖ-ਵੱਖ ਅਮਰੀਕੀ ਜੇਲਾਂ ‘ਚ ਤਕਰੀਬਨ 2400 ਭਾਰਤੀ ਬੰਦ ਹਨ। ਇਨ੍ਹਾਂ ਵਿਅਕਤੀਆਂ ‘ਚ ਵੱਡੀ ਗਿਣਤੀ ਪੰਜਾਬ ਤੋਂ ਆਉਣ ਵਾਲਿਆਂ ਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਭਾਰਤ ‘ਚ ਹਿੰਸਾ ਜਾਂ ਉਤਪੀੜਨ ਦੇ ਸ਼ਿਕਾਰ ਹਨ। ਸੂਚਨਾ ਅਧਿਕਾਰ ਦੇ ਤਹਿਤ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਜੋ ਸੂਚਨਾ ਹਾਸਿਲ ਕੀਤੀ ਹੈ, ਉਸ ਦੇ ਮੁਤਾਬਕ 2382 ਭਾਰਤੀ 86 ਅਮਰੀਕੀ ਜੇਲਾਂ ‘ਚ ਬੰਦ ਹਨ। 10 ਅਕਤੂਬਰ ਤੱਕ ਦੇ ਅੰਕੜਿਆਂ ਮੁਤਾਬਕ 377 ਭਾਰਤੀ ਨਾਗਰਿਕ ਕੈਲੀਫੋਰਨੀਆ ਦੀ ਏਡੇਲਾਂਟੋ ਇਮੀਗ੍ਰੇਸ਼ਨ ਐਂਡ ਕਸਟਮਸ ਸੈਂਟਰ ‘ਚ ਹਿਰਾਸਤ ‘ਚ ਹਨ ਜਦਕਿ 269 ਇੰਪੀਰੀਅਲ ਰਿਜ਼ਨਲ ਐਡਲਟ ਡਿਟੇਂਸ਼ਨ ਫੈਸਿਲਟੀ ‘ਚ ਤੇ 245 ਫੈਡਰਲ ਕਰੈਕਸ਼ਨਲ ਇੰਸਟੀਚਿਊਸ਼ਨ ਵਿਕਟਰਵਿਲੇ ‘ਚ ਹਿਰਾਸਤ ‘ਚ ਹਨ।


