- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਚ ਕਈ ਭਾਰਤੀ ਚੜ੍ਹੇ ਪੁਲਸ ਦੇ ਹੱਥੇ
ਵਾਸ਼ਿੰਗਟਨ – ਅਮਰੀਕਾ ‘ਚ ਸੰਘੀ ਅਧਿਕਾਰੀਆਂ ਨੇ ਪਿਛਲੇ ਦੋ ਦਿਨਾਂ ‘ਚ ਕਈ ਥਾਵਾਂ ‘ਤੇ ਛਾਪੇ ਮਾਰੇ ਅਤੇ ਕਈ ਭਾਰਤੀਆਂ ਨੂੰ ਹਿਰਾਸਤ ‘ਚ ਲਿਆ। ਇਹ ਲੋਕ ਮੈਟਰੋ ਡੇਟ੍ਰਾਇਟ ਇਲਾਕੇ ਦੀ ਇਕ ਫਰਜ਼ੀ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੇ ਰੂਪ ‘ਚ ਰਜਿਸਟਰਡ ਸਨ ਜਦ ਕਿ ਇਹ ਲੋਕ ਦੇਸ਼ ਭਰ ‘ਚ ਕੰਮ ਕਰਦੇ ਸਨ। ਇਨ੍ਹਾਂ ਸਭ ਦੀ ਉਮਰ 30 ਕੁ ਸਾਲ ਹੈ। ਪੁਲਸ ਵਲੋਂ 8 ਵਿਅਕਤੀਆਂ ਨੂੰ ਹਿਰਾਸਤ ‘ਚ ਲਏ ਜਾਣ ਦੀ ਖਬਰ ਮਿਲੀ ਹੈ ਅਤੇ ਇਨ੍ਹਾਂ ਦੀ ਪਛਾਣ ਭਾਰਤ ਕਾਕੀਰੇਡੀ, ਸੁਰੇਸ਼ ਕੰਡਾਲਾ, ਪਾਣੀਦੀਪ ਕਰਨਾਟੀ, ਪ੍ਰੇਮ ਰਾਮਪੀਸਾ, ਸੰਤੋਸ਼ ਸਾਮਾ, ਅਵਿਨਾਸ਼ ਥੱਕਲਾਪੱਲੀ, ਅਸ਼ਵੰਤ ਨੁਣੇ ਅਤੇ ਨਵੀਨ ਪ੍ਰਤੀਪਤੀ ਦੇ ਰੂਪ ‘ਚ ਕੀਤੀ ਗਈ ਹੈ। ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈ. ਸੀ. ਈ. ) ਦੇ ਬਿਆਨ ਮੁਤਾਬਕ ਇਨ੍ਹਾਂ ‘ਚੋਂ 6 ਨੂੰ ਡੈਟ੍ਰਾਇਟ ਇਲਾਕੇ ਤੋਂ ਜਦਕਿ ਹੋਰ ਦੋ ਨੂੰ ਵਰਜੀਨੀਆ ਅਤੇ ਫਲੋਰੀਡਾ ਤੋਂ ਹਿਰਾਸਤ ‘ਚ ਲਿਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲੋਕ ਵਿਦੇਸ਼ੀ ਨਾਗਰਿਕਾਂ ਨੂੰ ਵਿਦਿਆਰਥੀ ਸ਼ੋਅ ਕਰਕੇ ਗੈਰ-ਕਾਨੂੰਨੀ ਰੂਪ ‘ਚ ਅਮਰੀਕਾ ‘ਚ ਰਹਿਣ ਲਈ ਮਦਦ ਕਰਦੇ ਸਨ। ਜ਼ਿਕਰਯੋਗ ਹੈ ਕਿ ਸਾਲ 2016 ‘ਚ ਆਈ. ਸੀ. ਈ. ਨੇ ਨਿਊ ਜਰਸੀ ਦੀ ਇਕ ਫਰਜ਼ੀ ਯੂਨੀਵਰਸਿਟੀ ‘ਤੇ ਵੀ ਅਜਿਹੇ ਹੀ ਦੋਸ਼ ਲਗਾਅ ਸਨ ਅਤੇ ਤਕਰੀਬਨ 21 ਲੋਕਾਂ ਨੂੰ ਹਿਰਾਸਤ ‘ਚ ਲਿਆ ਸੀ। ਅਧਿਕਾਰੀਆਂ ਨੇ ਕੋਲੰਬਸ, ਹਿਊਸਟਨ, ਅਟਲਾਂਟਾ, ਸੈਂਟ ਲੁਈਸ, ਨਿਊਯਾਰਕ ਅਤੇ ਨਿਊਜਰਸੀ ਆਦਿ ਸ਼ਹਿਰਾਂ ‘ਚ ਛਾਪੇ ਮਾਰੇ।


