ਅਮਰੀਕਾ ਚ ਗੋਲੀਬਾਰੀ ਕਾਰਨ ਇਕ ਦੀ ਮੌਤ, 3 ਜ਼ਖਮੀ

ਲਾਸ ਏਂਜਲਸ – ਲਾਸ ਏਂਜਲਸ ਤੋਂ 75 ਕਿਲੋਮੀਟਰ ਦੂਰ ਕੋਰੋਨਾ ਸ਼ਹਿਰ ਦੇ ਇਕ ਗੋਦਾਮ ‘ਚ ਹੋਈ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਸਥਾਨਕ ਖਬਰਾਂ ਮੁਤਾਬਕ ਗੋਦਾਮ ‘ਚ ਸ਼ੁੱਕਰਵਾਰ ਨੂੰ ਇਕ ਔਰਤ ਤੇ ਪੁਰਸ਼ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਫਿਰ ਗੋਲੀਬਾਰੀ ਹੋਈ। ਪੁਲਸ ਨੇ ਦੱਸਿਆ ਕਿ ਇਸ ਦੌਰਾਨ 7 ਤੋਂ 8 ਗੋਲੀਆਂ ਚੱਲੀਆਂ। ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਰਿਪੋਰਟਾਂ ਮੁਤਾਬਕ ਇਸ ਗੋਦਾਮ ‘ਚ ਸਿਰਫ ਉਹ ਹੀ ਲੋਕ ਜਾ ਸਕਦੇ ਹਨ, ਜਿਨ੍ਹਾਂ ਕੋਲ ਇਸ ਦੀ ਮੈਂਬਰਸ਼ਿਪ ਹੁੰਦੀ ਹੈ। ਔਰਤ ਆਪਣੇ ਬੱਚੇ ਨਾਲ ਗੋਦਾਮ ‘ਚ ਆਈ ਸੀ। ਘਟਨਾ ਦੇ ਬਾਅਦ ਪੂਰੇ ਇਲਾਕੇ ‘ਚ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਗੋਦਾਮ ਨੂੰ ਖਾਲੀ ਕਰਵਾ ਲਿਆ ਗਿਆ ਹੈ।

VIA PUNJAB