- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ‘ਚ ਪੰਜਾਬੀ ਪਰਿਵਾਰ ਦੀ ਹੱਤਿਆ ਦੇ ਦੋਸ਼ੀ ਨੇ 17 ਸਾਲ ਪਹਿਲਾਂ ਵੀ ਲੁੱਟਿਆ ਸੀ ਇਕ ਪਰਿਵਾਰ
ਸਾਨ ਫਰਾਂਸਿਸਕੋ, 9 ਅਕਤੂਬਰ (ਵਾਇਆ ਪੰਜਾਬ ਬਿਊਰੋ)
ਕੈਲੀਫੋਰਨੀਆ ‘ਚ ਅੱਠ ਮਹੀਨਿਆਂ ਦੀ ਬੱਚੀ ਸਮੇਤ ਭਾਰਤੀ ਮੂਲ ਦੇ ਸਿੱਖ ਪਰਿਵਾਰ ਨੂੰ ਅਗਵਾ ਕਰਕੇ ਹੱਤਿਆ ਕਰਨ ‘ਚ ਸ਼ਾਮਿਲ ਵਿਅਕਤੀ ਨੂੰ ਪਹਿਲਾਂ ਵੀ ਡਕੈਤੀ ਦੇ ਦੋਸ਼ ‘ਚ ਜੇਲ੍ਹ ਭੇਜਿਆ ਗਿਆ ਸੀ, ਕਿਉਂਕਿ 17 ਸਾਲ ਪਹਿਲਾਂ ਉਸ ਨੇ ਇਕ ਪਰਿਵਾਰ ਨੂੰ ਬੰਦੂਕ ਦੇ ਜ਼ੋਰ ਨਾਲ ਡਰਾਇਆ ਅਤੇ ਲੁੱਟਿਆ ਸੀ | ਕੈਲੀਫੋਰਨੀਆ ਸੁਧਾਰ ਅਤੇ ਮੁੜਵਸੇਬਾ ਵਿਭਾਗ ਨੇ ਦੱਸਿਆ ਕਿ ਜੀਸਸ ਸਾਲਗਾਡੋ, ਜਿਸ ਨੂੰ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਅਗਵਾ ਕਰਨ ਅਤੇ ਹੱਤਿਆ ਕਰਨ ਦੇ ਸ਼ੱਕ ‘ਚ ਵੀਰਵਾਰ ਨੂੰ ਗਿ੍ਫ਼ਤਾਰ ਕੀਤਾ ਗਿਆ, ਨੂੰ 2007 ‘ਚ 11 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ 2015 ‘ਚ ਰਿਹਾਅ ਹੋਇਆ ਸੀ ਅਤੇ 3 ਸਾਲ ਬਾਅਦ ਪੈਰੋਲ ‘ਤੇ ਛੁੱਟੀ ਮਿਲੀ ਸੀ | ਵਿਭਾਗ ਨੇ ਕਿਹਾ ਕਿ ਉਸ ‘ਤੇ ਪਾਬੰਦੀਸ਼ੁਦਾ ਪਦਾਰਥ ਰੱਖਣ ਦਾ ਵੀ ਦੋਸ਼ ਸੀ | ਪਰਿਵਾਰ ਦੇ ਮੈਂਬਰਾਂ ਨੇ ਲਾਸ ਏਾਜਲਸ ਟਾਈਮਸ ਨੂੰ ਦੱਸਿਆ ਕਿ ਕਰੀਬ ਦੋ ਦਹਾਕੇ ਪਹਿਲਾਂ ਸਾਲਗਾਡੋ ਉਸ ਪਰਿਵਾਰ ਲਈ ਕੰਮ ਕਰਦਾ ਸੀ, ਜਿਨ੍ਹਾਂ ਦੀ ਆਪਣੀ ਟਰੱਕ ਕੰਪਨੀ ਵੀ ਸੀ, ਪਰ 2004 ‘ਚ ਪਰਿਵਾਰ ਨੇ ਪੈਸੇ ਚੋਰੀ ਕਰਨ ਦੇ ਸ਼ੱਕ ‘ਚ ਉਸ ਨੂੰ ਕੱਢ ਦਿੱਤਾ ਸੀ | ਕੈਥੀ ਅਤੇ ਉਸ ਦੀ ਬੇਟੀ ਕੈਟਰੀਨਾ ਨੇ ਸਾਲਗਾਡੋ ਦੀ ਤਸਵੀਰ ਸਾਹਮਣੇ ਆਉਣ ‘ਤੇ ਪਹਿਲਾਂ ਤਾਂ ਉਸ ਨੂੰ ਨਹੀਂ ਪਛਾਣਿਆ | ਸਾਲਗਾਡੋ (ਜੋ ਕਿ ਹੁਣ 48 ਦਾ ਹੈ), ਨੂੰ ਦੱਖਣ ਬਾਅਦ ਕੈਥੀ ਤੇ ਕੈਟਰੀਨਾ ਨੂੰ ਯਕੀਨ ਨਹੀਂ ਹੋਇਆ ਕਿ ਉਹੀ ਵਿਅਕਤੀ ਸੀ ਜਿਸ ਨੇ 17 ਸਾਲ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੇ ਹਨ੍ਹੇਰੇ ਗੈਰਾਜ ਵਿਚ ਲੁੱਟਿਆ ਸੀ | ਉਨ੍ਹਾਂ ਨੇ ਦੇਖਿਆ ਕਿ ਦੋਵੇਂ ਅਪਰਾਧਾਂ ‘ਚ ਅਪਣਾਇਆ ਤਰੀਕਾ ਇਕੋ ਜਿਹਾ ਸੀ, ਬੰਦੂਕ ਦਿਖਾ ਕੇ ਇਕ ਪਰਿਵਾਰ ਨੂੰ ਉਨ੍ਹਾਂ ਦੀ ਸੰਪਤੀ ‘ਚ ਡਰਾਉਣਾ ਅਤੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦੇ ਕੇ ਆਦੇਸ਼ ਮੰਨਣ ਲਈ ਮਜਬੂਰ ਕਰਨਾ | ਕੈਟਰੀਨਾ, ਜੋ ਕਿ ਘਟਨਾ ਦੇ ਸਮੇਂ 16 ਸਾਲ ਦੀ ਸੀ, ਨੇ ਯਾਦ ਕਰਦਿਆਂ ਦੱਸਿਆ ਕਿ 19 ਦਸੰਬਰ 2005 ਦੀ ਰਾਤ ਨੂੰ ਉਹ (ਅਪਰਾਧੀ) ਮਾਸਕ ਪਹਿਨੀ ਉਨ੍ਹਾਂ ਨੂੰ ਦੇ ਘਰ ਦਾਖਲ ਹੋਇਆ ਅਤੇ ਉਸ ਦੇ ਪਿਤਾ ਦੇ ਸਿਰ ‘ਤੇ ਬੰਦੂਕ ਰੱਖ ਕੇ ਟੇਪ ਨਾਲ ਉਸ ਦੇ ਹੱਥ ਬੰਨ੍ਹ ਦਿੱਤੇ | ਸਾਲਗਾਡੋ ਪਰਿਵਾਰ ਦੇ ਨਾਲ-ਨਾਲ ਕੈਟਰੀਨਾ ਦੇ ਦੋਸਤ, ਜੋ ਉਸ ਦੇ ਘਰ ਮਿਲਣ ਆਇਆ ਸੀ, ਨੂੰ ਵੀ ਗੈਰਾਜ ਵਿਚ ਲੈ ਗਿਆ, ਜਿਥੇ ਪਰਿਵਾਰ ਨੂੰ ਨਕਦੀ ਅਤੇ ਗਹਿਣੇ ਸੁਰੱਖਿਅਤ ਰੱਖੇ ਸਨ | ਕੈਥੀ ਤੇ ਕੈਟਰੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਲੁੱਟਣ ਦੇ, ਕੈਥੀ ਦੇ ਵਿਆਹ ਦੀ ਮੁੰਦਰੀ ਵੀ ਲੈ ਗਿਆ, ਬਾਅਦ ਸਾਲਗਾਡੋ ਪਰਿਵਾਰ ਨੂੰ ਵਿਹੜੇ ‘ਚ ਪੂਲ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਪੂਲ ‘ਚ ਛਾਲ ਮਾਰਨ ਲਈ ਮਜਬੂਰ ਕੀਤਾ ਅਤੇ ਭੱਜ ਗਿਆ | ਸਾਲਗਾਡੋ ਨੂੰ 2007 ਵਿਚ ਦੋਸ਼ੀ ਠਹਿਰਾਇਆ ਗਿਆ ਸੀ |


