- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ‘ਚ ਫਲੋਰੈਂਸ ਤੂਫਾਨ ਦਾ ਕਹਿਰ, 11 ਲੋਕਾਂ ਦੀ ਮੌਤ
ਉੱਤਰੀ ਕੈਰੋਲੀਨਾ – ਅਮਰੀਕਾ ‘ਚ ਉੱਤਰੀ ਕੈਰੋਲੀਨਾ ਅਤੇ ਦੱਖਣੀ ਕੈਰੋਲੀਨਾ ‘ਚ ਭਾਰੀ ਮੀਂਹ ਮਗਰੋਂ ਤੂਫਾਨ ਨੇ ਸ਼ਨੀਵਾਰ ਨੂੰ ਕੁਝ ਹੋਰ ਇਲਾਕਿਆਂ ‘ਚ ਵੀ ਦਸਤਕ ਦਿੱਤੀ। ਤੂਫਾਨ ਕਾਰਨ ਹੁਣ ਤਕ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਭਾਰੀ ਮੀਂਹ ਕਾਰਨ ਦੋਹਾਂ ਸੂਬਿਆਂ ‘ਚ ਕਾਫੀ ਨੁਕਸਾਨ ਹੋਇਆ ਹੈ। ਫਲੋਰੈਂਸ ਦੇ ਸ਼ੁੱਕਰਵਾਰ ਨੂੰ ਸਮੁੰਦਰੀ ਤੱਟ ਨਾਲ ਟਕਰਾਉਣ ਮਗਰੋਂ ਪਏ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਾਫੀ ਤਬਾਹੀ ਮਚੀ ਹੋਈ ਹੈ। ਅਮਰੀਕੀ ਤੱਟ ਦੇ ਰੱਖਿਆ ਬਲ ਦੇ ਅਧਿਕਾਰੀ ਮਾਈਕਲ ਹੀਮਜ਼ ਨੇ ਦੱਸਿਆ ਕਿ ਉੱਤਰੀ ਕੈਰੋਲੀਨਾ ‘ਚ ਹੜ੍ਹ ਦੇ ਪਾਣੀ ‘ਚ ਫਸੇ ਹੋਏ ਤਕਰੀਬਨ 50 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਬਚਾ ਲਿਆ ਗਿਆ। ਉੱਤਰੀ ਕੈਰੋਲੀਨਾ ‘ਚ 26000 ਤੋਂ ਵਧੇਰੇ ਲੋਕਾਂ ਨੇ ਰਾਹਤ ਕੈਂਪਾਂ ‘ਚ ਸ਼ਰਣ ਲਈ ਹੋਈ ਹੈ। ਤੂਫਾਨ ਕਾਰਨ ਉੱਤਰੀ ਕੈਰੋਲੀਨਾ ‘ਚ 6,76,000 ਘਰਾਂ ਅਤੇ ਵਪਾਰਕ ਇਮਾਰਤਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ ਜਦ ਕਿ ਦੱਖਣੀ ਕੈਰੋਲੀਨਾ ‘ਚ 1,19,000 ਘਰਾਂ ਦੇ ਲੋਕਾਂ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹਨ। ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਹਤ ਅਤੇ ਬਚਾਅ ਮੁਹਿੰਮ ਲਈ ਸੰਘੀ ਕੋਸ਼ ਤੋਂ ਮਦਦ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਉਹ ਅਗਲੇ ਹਫਤੇ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲੈਣਗੇ। ਰਾਸ਼ਟਰੀ ਤੂਫਾਨ ਕੇਂਦਰ ਮੁਤਾਬਕ ਫਲੋਰੈਂਸ ਜਿਸ ਤਰ੍ਹਾਂ ਦੱਖਣੀ ਕੈਰੋਲੀਨਾ ਵਲ ਵਧ ਰਿਹਾ ਹੈ ਉਸ ਦੀ ਰਫਤਾਰ ‘ਚ ਕਮੀ ਆ ਰਹੀ ਹੈ। ਤੂਫਾਨ ਕਾਰਨ 45 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ।


