- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਤੇ ਇਜ਼ਰਾਇਲ ਨੂੰ ਡਰਾਉਣ ਲਈ ਈਰਾਨ ਪੇਸ਼ ਕਰੇਗਾ ਇਕ ਨਵਾਂ ਲੜਾਕੂ ਜਹਾਜ਼
ਤਹਿਰਾਨ — ਈਰਾਨ ਨੇ ਇਸ ਹਫਤੇ ਇਕ ਨਵਾਂ ਲੜਾਕੂ ਜਹਾਜ਼ ਪੇਸ਼ ਕਰਨ ਦਾ ਐਲਾਨ ਕੀਤਾ ਹੈ ਅਤੇ ਉਹ ਅਮਰੀਕਾ, ਇਜ਼ਰਾਇਲ ਵੱਲੋਂ ਆਉਣ ਵਾਲੇ ਖਤਰਿਆਂ ਨਾਲ ਨਜਿੱਠਣ ਲਈ ਮਿਜ਼ਾਈਲ ਮੋਰਚੇ ‘ਤੇ ਖੁਦ ਨੂੰ ਸੁਚੇਤ ਕਰੇਗਾ। ਸਥਾਨਕ ਅਖਬਾਰ ਨੇ ਰੱਖਿਆ ਮੰਤਰੀ ਦੇ ਹਵਾਲੇ ਤੋਂ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਖਬਾਰ ਮੁਤਾਬਕ ਟੀ. ਵੀ. ‘ਤੇ ਪ੍ਰਸਾਰਿਤ ਹੋਏ ਇਕ ਬਿਆਨ ‘ਚ ਰੱਖਿਆ ਮੰਤਰੀ ਅਮੀਰ ਹਾਤਮੀ ਨੇ ਆਖਿਆ ਕਿ ਸਾਡੀ ਪਹਿਲੀ ਪਹਿਲ ਸਾਡੀ ਮਿਜ਼ਾਈਲ ਸਮਰੱਥਾ ਹੈ ਅਤੇ ਮਿਜ਼ਾਈਲ ਰੱਖਿਆ ‘ਚ ਦੁਸ਼ਮਣਾਂ ਦੇ ਯਤਨਾਂ ਨੂੰ ਦੇਖਦੇ ਹੋਏ ਸਾਨੂੰ ਇਸ ਨੂੰ ਵਧਾਉਣਾ ਹੋਵੇਗਾ।ਉਨ੍ਹਾਂ ਦੱਸਿਆ ਕਿ ਨਵਾਂ ਲੜਾਕੂ ਜਹਾਜ਼ ਨੈਸ਼ਨਲ ਡਿਫੈਂਸ ਇੰਡਸਟਰੀ ਡੇ ਦੇ ਦਿਨ ਉਡਾਣ ਭਰੇਗਾ ਅਤੇ ਇਹ ਦਿਨ ਬੁੱਧਵਾਰ ਨੂੰ ਮਨਾਇਆ ਜਾਵੇਗਾ। ਹਾਤਮੀ ਨੇ ਆਖਿਆ ਕਿ ਇਹ ਰੱਖਿਆ ਪ੍ਰੋਗਰਾਮ ਮਿਜ਼ਾਈਲ ਹਮਲਿਆਂ ਦੀਆਂ ਉਨ੍ਹਾਂ ਯਾਦਾਂ ਤੋਂ ਪ੍ਰੇਰਿਤ ਹੈ ਜੋ 1980 ‘ਚ ਇਰਾਕ ਨਾਲ ਚਲੀ 8 ਸਾਲ ਦੀ ਜੰਗ ਦੌਰਾਨ ਈਰਾਨ ਨੂੰ ਝਲਣੇ ਪਏ ਸਨ। ਨਾਲ ਹੀ ਇਹ ਇਜ਼ਰਾਇਲ ਅਤੇ ਅਮਰੀਕਾ ਤੋਂ ਵਾਰ-ਵਾਰ ਮਿਲ ਰਹੀਆਂ ਧਮਕੀਆਂ ਨਾਲ ਨਜਿੱਠਣ ਲਈ ਹੈ ਜੋ ਇਸਲਾਮੀ ਗਣਰਾਜ ਨਾਲ ਨਜਿੱਠਣ ਲਈ ਸਾਰੇ ਵਿਕਲਪ ਤਿਆਰ ਰਹਿਣ ਦੀ ਗੱਲ ਕਹਿੰਦੇ ਹਨ।ਹਾਤਮੀ ਨੇ ਕਿਹਾ ਕਿ ਅਸੀਂ ਈਰਾਨ-ਇਰਾਕ ਜੰਗ ਤੋਂ ਸਿਖਿਆ ਸੀ ਕਿ ਅਸੀਂ ਕਿਸੇ ‘ਤੇ ਨਹੀਂ ਬਲਕਿ ਖੁਦ ‘ਤੇ ਹੀ ਨਿਰਭਰ ਹੋ ਸਕਦੇ ਹਾਂ। ਅਸੀਂ ਦੇਖਿਆ ਕਿ ਅਸੀਂ ਜਿੱਥੇ-ਜਿੱਥੇ ਅਸਮਰੱਥ ਹਾਂ ਉਥੇ ਕੋਈ ਸਾਡੇ ‘ਤੇ ਹਮਦਰਦੀ ਨਹੀਂ ਦਿਖਾਉਣ ਵਾਲਾ। ਸਾਡੇ ਸਰੋਤ ਸੀਮਤ ਹਨ ਅਤੇ ਅਸੀਂ ਘੱਟੋਂ-ਘੱਟ ਲਾਗਤ ‘ਤੇ ਸੁਰੱਖਿਆ ਸਥਾਪਤ ਕਰਨ ਲਈ ਵਚਨਬੱਧ ਹਾਂ।


