- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਦੂਜੇ ਦੇਸ਼ਾਂ ਦੀ ਮਦਦ ਕਰੇਗਾ ਪਰ ਅਮੀਰ ਦੇਸ਼ਾਂ ਦੀ ਨਹੀਂ : ਟਰੰਪ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸਕੋਨਸਿਨ ‘ਚ ਇਕ ਰੈਲੀ ‘ਚ ਕਿਹਾ ਕਿ ਅਮਰੀਕਾ ਅਮੀਰ ਦੇਸ਼ਾਂ ਦੀ ਜ਼ਿੰਮੇਵਾਰੀ ਸੰਭਾਲਦਾ ਹੈ ਪਰ ਇਸ ਦੇ ਲਈ ਉਸ ਨੂੰ ਪੈਸੇ ਨਹੀ ਮਿਲਦੇ ਤੇ ਮਿਲਦੇ ਵੀ ਹਨ ਤਾਂ ਉਹ ਵੀ ਬਹੁਤ ਘੱਟ। ਟਰੰਪ ਨੇ ਰੈਲੀ ‘ਚ ਆਪਣੇ ਸਮਰਥਕਾਂ ਨੂੰ ਕਿਹਾ, ”ਅਸੀਂ ਦੂਜੇ ਦੇਸ਼ਾਂ ਦੀ ਮਦਦ ਕਰਾਂਗੇ ਪਰ ਅਮੀਰ ਦੇਸ਼ਾਂ ਦੀ ਨਹੀਂ, ਉਨ੍ਹਾਂ ਅਮੀਰ ਦੇਸ਼ਾਂ ਦੀ ਜਿਥੇ ਅਸੀਂ ਉਨ੍ਹਾਂ ਦੀ ਫੌਜ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਤੇ ਉਸ ਦੇ ਲਈ ਸਾਨੂੰ ਪੈਸੇ ਵੀ ਨਹੀਂ ਮਿਲਦੇ ਤੇ ਮਿਲਦੇ ਵੀ ਹਨ ਤਾਂ ਬਹੁਤ ਘੱਟ। ਅਜਿਹਾ ਨਹੀਂ ਹੋ ਸਕਦਾ, ਇਹ ਅਮੀਰ ਦੇਸ਼ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਦੇ ਸ਼ਾਸਨ ਮੁੱਖੀਆਂ ਨਾਲ ਗੱਲ ਕੀਤੀ ਹੈ ਤੇ ਇਹ ਮੁੱਦਾ ਚੁੱਕਿਆ ਹੈ। ਉਨ੍ਹਾਂ ਨੇ ਜਾਪਾਨ ਤੇ ਦੱਖਣੀ ਕੋਰੀਆ ਦੇ ਨਾਂ ਲੈਣ ਤੋਂ ਪਹਿਲਾਂ ਕਿਹਾ, ”ਮੈਂ ਉਨ੍ਹਾਂ ‘ਚੋਂ ਕੁਝ ਨਾਲ ਸੰਪਰਕ ਕੀਤਾ। ਮੈਨੂੰ ਨਹੀਂ ਪਤਾ ਕਿ ਮੈਨੂੰ ਉਨ੍ਹਾਂ ਦੇ ਨਾਂ ਦੱਸਣੇ ਚਾਹੀਦੇ ਹਨ ਜਾਂ ਨਹੀਂ। ਕਿਸ ਨੂੰ ਫਰਕ ਪੈਂਦਾ ਹੈ? ਅਜਿਹਾ ਕੋਈ ਦੇਸ਼ ਹੈ।” ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਕਿਹਾ ਕਿ ਅਮਰੀਕਾ ਉਨ੍ਹਾਂ ਦੀ ਫੌਜ ਦੀ ਜ਼ਿੰਮੇਵਾਰੀ ਸੰਭਾਲਦਾ ਹੈ ਤੇ ਜਾਪਾਨ ਆਪਣੇ ਫੌਜ ਦੇ ਇਕ ਛੋਟੇ ਜਿਹੇ ਹਿੱਸੇ ਲਈ ਪੈਸੇ ਦਿੰਦਾ ਹੈ। ਬਾਕੀ ਜ਼ਿੰਮੇਦਾਰੀ ਅਮਰੀਕਾ ਕੋਲ ਹੈ। ਇਹ ਨਹੀਂ ਹੋਣਾ ਚਾਹੀਦਾ ਹੈ ਤੇ ਜਾਪਾਨ ਨੂੰ ਅਮਰੀਕਾ ਦੀ ਮਦਦ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਦੱਖਣੀ ਕੋਰੀਆ ‘ਚ ਅਮਰੀਕਾ ਦੇ 32,000 ਫੌਜੀ ਤਾਇਨਾਤ ਹਨ ਤੇ ਉਸ ਦੇ ਲਈ ਪੂਰਬੀ ਏਸ਼ੀਆਈ ਦੇਸ਼ ਉਸ ਨੂੰ ਕੋਈ ਪੈਸਾ ਨਹੀਂ ਦਿੰਦਾ ਹੈ।


