- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਦੇ ਪੂਰਬ ਵੱਲ ਭਾਰੀ ਬਰਫਬਾਰੀ ਨਾਲ ਵਧ ਰਿਹਾ ਹੈ ਪੱਛਮੀ ਤੂਫਾਨ
ਕੈਲੀਫੋਰਨੀਆਂ – ਅਮਰੀਕਾ ਦੇ ਪੱਛਮ ਵਿੱਚ ਆਇਆ ਤੂਫਾਨ ਆਪਣੇ ਰਾਸਤੇ ਵਿੱਚ ਅੱਗੇ ਵੱਲ ਨੂੰ ਵਧ ਰਿਹਾ ਹੈ। ਦੇਸ਼ ਵਿੱਚ ਪੱਛਮ ਨੂੰ ਛੱਡ ਕੇ ਇਹ ਤੂਫਾਨ ਮਿਡਵੈਸਟ ਅਤੇ ਐਤਵਾਰ ਤੱਕ ਉੱਤਰ ਪੂਰਬ ਵੱਲ ਵਧ ਰਿਹਾ ਹੈ। ਇਸ ਬਰਫਬਾਰੀ ਨਾਲ ਭਰੇ ਤੂਫਾਨ ਨਾਲ ਤੱਟਵਰਤੀ ਕੈਲੀਫੋਰਨੀਆ ਦੇ ਕੁੱਝ ਹਿੱਸਿਆਂ ਵਿੱਚ 15 ਇੰਚ ਤੋਂ ਵੱਧ ਬਰਫ ਪਈ ਅਤੇ ਸੀਏਰਾ ਨੇਵਾਦਾ ਦੇ ਪਹਾੜਾਂ ਵਿੱਚ 107 ਇੰਚ ਤੱਕ ਬਰਫਬਾਰੀ ਹੋਈ ਜੋ ਕਿ ਕੁੱਝ ਹੀ ਦਿਨਾਂ ਵਿੱਚ 9 ਫੁੱਟ ਦੇ ਕਰੀਬ ਬਰਫਬਾਰੀ ਹੈ। ਇਸਦੇ ਇਲਾਵਾ ਇਸ ਤੂਫਾਨ ਨਾਲ ਹੋਈ ਭਾਰੀ ਬਾਰਸ਼ ਕਾਰਨ ਬਹੁਤ ਜ਼ਿਆਦਾ ਹੋਏ ਚਿੱਕੜ ਨੇ ਘਰਾਂ ਨੂੰ ਦੱਬ ਦਿੱਤਾ ਅਤੇ ਸੜਕਾਂ ਬੰਦ ਹੋਣ ਦੇ ਨਾਲ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਜਾਣ ਲਈ ਕਿਹਾ ਗਿਆ। ਜਦਕਿ ਪਹਾੜਾਂ ਵਿੱਚ, ਭਾਰੀ ਬਰਫਬਾਰੀ ਕਾਰਨ ਕਈ ਥਾਵਾਂ ਨੂੰ ਬੰਦ ਕਰਨਾ ਪਿਆ। ਇਸ ਤੂਫਾਨ ਦੇ ਪੂਰਬ ਵੱਲ ਜਾਣ ਕਰਕੇ 21 ਰਾਜ ਡਕੋਟਾ ਤੋਂ ਲੈ ਕੇ ਉੱਤਰੀ ਕੈਰੋਲਿਨਾ ਤੱਕ ਭਾਰੀ ਬਰਫਬਾਰੀ ਲਈ ਅਲਰਟ ਤੇ ਹਨ। ਸ਼ਿਕਾਗੋ ਲਈ ਵੀ ਸਰਦੀਆਂ ਦੀ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਸ਼ਨੀਵਾਰ ਦੁਪਹਿਰ ਤੋਂ ਐਤਵਾਰ ਤੱਕ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਇਸਦੇ ਇਲਾਵਾ ਵਾਸ਼ਿੰਗਟਨ, ਡੀ.ਸੀ.ਐਤਵਾਰ ਅਤੇ ਫਿਲਾਡੇਲਫੀਆ ਤੇ ਨਿਊਯਾਰਕ ਸਿਟੀ ਸੋਮਵਾਰ ਤੱਕ ਤੂਫਾਨ ਦਾ ਸਾਹਮਣਾ ਕਰ ਸਕਦੇ ਹਨ। ਮੌਸਮ ਵਿਗਿਆਨੀਆਂ ਦੇ ਅਨਿ ਇਸ ਤੂਫਾਨ ਦੇ ਕਾਰਨ ਸ਼ਿਕਾਗੋ ਵਿੱਚ 5 ਤੋਂ 9 ਇੰਚ ਬਰਫ ਹੋਵੇਗੀ, ਜਦੋਂ ਕਿ ਵਾਸ਼ਿੰਗਟਨ, ਡੀ.ਸੀ. ਵਿੱਚ 4 ਤੋਂ 8, ਫਿਲਾਡੇਲਫੀਆ ‘ਚ 5 ਤੋਂ 11, ਨਿਊਯਾਰਕ ਸਿਟੀ ਵਿੱਚ 6 ਤੋਂ 10 ਇੰਚ ਤੱਕ ਬਰਫ ਪੈਣ ਦੀ ਸੰਭਾਵਨਾ ਹੈ।


