- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਨਾਲ ਡਰਾਅ ਖੇਡ ਕੇ ਭਾਰਤ ਨੇ ਰੱਖੀਆਂ ਉਮੀਦਾਂ ਬਰਕਰਾਰ
ਲੰਡਨ— ਕਪਤਾਨ ਰਾਣੀ ਦੇ ਫੈਸਲਾਕੁੰਨ ਗੋਲ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਅਮਰੀਕਾ ਵਿਰੁੱਧ 1-1 ਨਾਲ ਡਰਾਅ ਖੇਡ ਕੇ ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਭਾਰਤ ਨੂੰ ਓਲੰਪਿਕ ਚੈਂਪੀਅਨ ਇੰਗਲੈਂਡ ਨਾਲ 1-1 ਨਾਲ ਡਰਾਅ ਖੇਡਣ ਤੋਂ ਬਾਅਦ ਆਇਰਲੈਂਡ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੂੰ ਕੁਆਰਟਰ ਫਾਈਨਲ ਦੀ ਦੌੜ ਵਿਚ ਬਣੇ ਰਹਿਣ ਲਈ ਕਰੋ ਜਾਂ ਮਰੋ ਦੇ ਇਸ ਮੁਕਾਬਲੇ ਵਿਚ ਅਮਰੀਕਾ ਕੋਲੋਂ ਜਾਂ ਤਾਂ ਮੈਚ ਜਿੱਤਣਾ ਸੀ ਜਾਂ ਫਿਰ ਡਰਾਅ ਖੇਡਣਾ ਸੀ। ਭਾਰਤੀ ਟੀਮ 11ਵੇਂ ਮਿੰਟ ਵਿਚ ਅਮਰੀਕਾ ਦੇ ਮੈਦਾਨੀ ਗੋਲ ਨਾਲ ਪਿਛੜ ਗਈ ਸੀ ਪਰ ਰਾਣੀ ਨੇ 31ਵੇਂ ਮਿੰਟ ਵਿਚ ਭਾਰਤ ਲਈ ਬਰਾਬਰੀ ਦਾ ਗੋਲ ਕਰ ਦਿੱਤਾ। ਅੰਤ ਤਕ ਇਹ ਹੀ ਸਕੋਰ ਰਿਹਾ ਤੇ ਇਸ ਦੇ ਨਾਲ ਹੀ ਉਸ ਦੀਆਂ ਕੁਆਰਟਰ ਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰਹੀਆਂ। ਭਾਰਤੀ ਟੀਮ ਪੂਲ-ਬੀ ਵਿਚ ਤੀਜੇ ਜਾਂ ਦੂਜੇ ਸਥਾਨ ‘ਤੇ ਬਣੀ ਰਹੇਗੀ। ਅਮਰੀਕਾ ਦੀ ਟੀਮ ਪੂਲ ਵਿਚ ਚੌਥੇ ਸਥਾਨ ‘ਤੇ ਰਹਿ ਕੇ ਕੁਆਰਟਰ ਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ ਹੈ। ਵਿਸ਼ਵ ਕੱਪ ਵਿਚ ਚਾਰੇ ਪੂਲ ਵਿਚ ਚੋਟੀ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਸਿੱਧੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਮਿਲੇਗਾ ਜਦਕਿ ਦੂਜੇ ਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਕ੍ਰਾਸ ਮੈਚ ਖੇਡਣਗੀਆਂ ਤੇ ਜੇਤੂ ਟੀਮ ਫਿਰ ਕੁਆਰਟਰ ਫਾਈਨਲ ਵਿਚ ਪਹਿਲਾਂ ਤੋਂ ਹੀ ਮੌਜੂਦ ਟੀਮ ਨਾਲ ਭਿੜੇਗੀ।


